November 22, 2025 9:02 am

ਨਿਊਯਾਰਕ ਦੇ ਕੁਈਨਜ਼ ਇਲਾਕੇ ਦੇ  ਰਹਿਣ ਵਾਲੇ ਇਕ ਪੰਜਾਬੀ ਸਿੱਖ ਬਜ਼ੁਰਗ ਨੂੰ ਮਾਮੂਲੀ ਜਿਹੇ ਕਾਰ ਹਾਦਸੇ ਨੂੰ ਲੈ ਕੇ  ਬੁਰੀ ਤਰ੍ਹਾਂ ਕੁੱਟ ਮਾਰ ਦੋਰਾਨ  ਉਸ ਦੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ

Share:

ਨਿਊਯਾਰਕ, 23 ਅਕਤੂਬਰ (ਰਾਜ ਗੋਗਨਾ)-ਬੀਤੇਂ ਦਿਨ ਰਿਚਮੰਡ ਹਿੱਲ  ਕੁਈਨਜ਼ ਕਾਉਂਟੀ ਦੇ ਇੱਕ ਪੰਜਾਬੀ ਸਿੱਖ ਵਿਅਕਤੀ ਨੂੰ ਮਾਮੂਲੀ ਜਿਹੇ ਹੋਏ ਕਾਰ ਹਾਦਸੇ ਨੂੰ ਲੈ ਕੇ ਉਸ ਨੂੰ ਬੜੀ ਬੇਰਹਿਮੀ ਕੁੱਟਿਆ ਗਿਆ ਜਿਸ ਕਾਰਨ ਕੁਝ ਦਿਨਾਂ ਬਾਅਦ ਜਮਾਇਕਾ ਦੇ ਹਸਪਤਾਲ ਵਿੱਚ ਉਸ ਦੀ ਮੋਤ ਹੋ ਗਈ।ਜੋ ਕਿ ਪੁਲਿਸ ਦਾ ਕਹਿਣਾ ਹੈ ਕਿ ਇੱਕ ਮਾਮੂਲੀ ਕਾਰ ਦੁਰਘਟਨਾ ਤੋਂ ਕੁਝ ਪਲਾਂ ਬਾਅਦ ਹੀ ਇਹ ਵਾਪਰਿਆ।ਮ੍ਰਿਤਕ ਦੇ ਪਰਿਵਾਰ ਨੇ ਸ਼ੱਕੀ ਵਿਰੁੱਧ ਨਫ਼ਰਤ ਅਪਰਾਧ ਦੇ ਦੋਸ਼ਾਂ ਦੀ ਵੀ ਮੰਗ ਕੀਤੀ।ਮਾਰੇ ਗਏ ਸਿੱਖ ਵਿਅਕਤੀ ਦਾ ਨਾਂ ਜਸਮੇਰ ਸਿੰਘ ਮੁਲਤਾਨੀ (68) ਸਾਲ ਦੱਸਿਆ ਜਾਦਾ ਹੈ।ਕਾਰ ਹਾਦਸੇ ਮਗਰੋਂ ਦੂਜੀ ਕਾਰ ਦਾ ਚਾਲਕ ਗਿਲਬਰਟ ਔਗਸਟਿਨ ਵੱਲੋ ਬਜ਼ੁਰਗ ਸਿੱਖ ਜਸਮੇਰ ਸਿੰਘ ਮੁਲਤਾਨੀ ਦੀ ਕਾਫੀ ਮੁੱਕੇ ਮਾਰ ਮਾਰ ਕੇ ਕੁੱਟਮਾਰ ਕੀਤੀ ਅਤੇ ਇਹ ਘਟਨਾ 19 ਅਕਤੂਬਰ ਨੂੰ ਵਾਪਰੀ ਸੀ। ਪੁਲਿਸ ਨੇ ਦੋਸ਼ੀ ਗਿਲਬਰਟ ਔਗਸਟਿਨ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੇ ਹਮਲਾਵਰ ਦੋਸ਼ੀ ਗਿਲਬਰਟ ਔਗਸਟਿਨ ਦੇ ਵਿਰੁੱਧ ਕੁੱਟਮਾਰ ਤੋ ਇਲਾਵਾ ਜਾਨਲੇਵਾ ਹਮਲਾ ਅਤੇ ਕਤਲ ਦਾ ਦੌਸ਼ ਲਾਇਆ ਹੈ।ਬਜ਼ੁਰਗ ਜਸਮੇਰ ਸਿੰਘ ਮੁਲਤਾਨੀ ਦੀ ਮੋਤ ਮਗਰੋਂ ਪੂਰੇ ਸਿੱਖ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।ਮ੍ਰਿਤਕ ਜਸਮੇਰ ਸਿੰਘ, 68,ਸਾਲ  ਸਿੱਖ ਧਰਮ ਦੇ ਨਾਲ ਸਬੰਧਤ ਆਪਣੇ ਪਰਿਵਾਰ ਨੂੰ ਪਾਲਣ ਲਈ ਭਾਰਤ ਤੋਂ ਅਮਰੀਕਾ ਆਏ ਸਨ।ਲੰਘੇ ਵੀਰਵਾਰ ਨੂੰ, ਜਸਮੇਰ ਸਿੰਘ ਮੁਲਤਾਨੀ  ਆਪਣੀ ਪਤਨੀ ਨੂੰ ਅਗਲੇ ਹਫਤੇ ਭਾਰਤ ਦੀ ਯਾਤਰਾ ਦੀ ਤਿਆਰੀ ਲਈ ਡਾਕਟਰ ਦੀ ਨਿਯੁਕਤੀ ਤੋਂ ਵਾਪਿਸ ਘਰ ਲਿਜਾ ਰਿਹਾ ਸੀ।ਪਰ ਵੈਨ ਵਿਕ ਐਕਸਪ੍ਰੈਸਵੇਅ ‘ਤੇ ਇਹ ਹਾਦਸਾ ਵਾਪਰ ਗਿਆ।ਪਰਿਵਾਰ ਨੇ ਕਿਹਾ, ਭਾਰੀ ਕੁੱਟਮਾਰ ਦੋਰਾਨ “ਉਸ ਦੀ ਖੋਪੜੀ ਟੁੱਟ ਗਈ ਸੀ। ਅਤੇ ਅਗਲੇ ਦੋ ਦੰਦ ਨਿਕਲ ਗਏ ਸਨ।ਅਤੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ
ਇਸ ਮੌਤ ਤੇ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਜਿਸ ਨੇ ਸੋਸ਼ਲ ਮੀਡੀਆ ਸਾਈਟ ਐਕਸ,ਤੇ ਸਿੱਖ “ਜਸਮੇਰ ਸਿੰਘ ਮੁਲਤਾਨੀ ਦੀ ਮੋਤ ਤੇ ਡੂੰਘਾ ਦੁੱਖ ਜਿਤਾਇਆ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news