November 22, 2025 10:31 am

ਧਰਨੇ ਤੋਂ ਪਹਿਲਾਂ ਮੋਟੀਵੇਟਰ ਯੂਨੀਅਨ ਦੀ ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਮੀਟਿੰਗ – ਬਿਜਲੀ ਮੰਤਰੀ ਨੇ ਜਲਦ ਮੰਗਾਂ ਮੰਨਣ ਦਾ ਦਿੱਤਾ ਭਰੋਸਾ

Share:

ਬਰੇਟਾ 30 ਅਗਸਤ (ਗੋਪਾਲ ਸ਼ਰਮਾਂ) ਮੋਟੀਵੇਟਰ ਵਰਕਰ ਯੂਨੀਅਨ ਪੰਜਾਬ ਵੱਲੋਂ ਰੱਖੜ ਪੁੰਨਿਆਂ ਦੇ ਮੇਲੇ ਤੇ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਐਲਾਨ ਤੋਂ ਤੁਰੰਤ ਬਾਅਦ ਪ੍ਰਸਾਸ਼ਨ ਨੇ ਯੂਨੀਅਨ ਆਗੂਆਂ ਦੀ ਮੀਟਿੰਗ ਮੰਤਰੀ ਹਰਭਜਨ ਸਿੰਘ ਈ ਟੀ ਉ, ਐਮ ਐਲ ਏ ਦਲਬੀਰ ਸਿੰਘ ਟੋਂਗ ਅਤੇ ਸਾਬਕਾ ਵਿਭਾਗ ਮੁੱਖੀ ਜਲ ਸਪਲਾਈ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਮਿਤ ਤਲਵਾੜ ਵੀ ਹਾਜਿਰ ਰਹੇ ਗੱਲਬਾਤ ਦੌਰਾਨ ਯੂਨੀਅਨ ਆਗੂ ਰਣਜੀਤ ਰਾਣਾ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ 22 ਅਗਸਤ ਨੂੰ ਮੋਟੀਵੇਟਰ ਯੂਨੀਅਨ ਦੀਆ ਮੰਗਾ ਮਹੀਨਾਵਾਰ ਪੱਕੀ ਤਨਖਾਹ ਲਈ ਸਬ ਕਮੇਟੀ ਪੰਜਾਬ ਨਾਲ ਮੀਟਿੰਗ ਸੀ ਜਿਸ ਵਿੱਚ ਕੈਬਨਿਟ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ, ਮੰਤਰੀ ਅਮਨ ਅਰੋੜਾ, ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਾਜ਼ਰ ਸਨ , ਉਸ ਮੀਟਿੰਗ ਵਿੱਚ ਕੋਈ ਠੋਸ ਹੱਲ ਨਾ ਨਿਕਲਿਆ ਜਿਸਦੇ ਰੋਸ ਵੱਜੋਂ ਵਰਕਰਾਂ ਨੇ ਰੱਖੜ ਪੁੰਨਿਆਂ ਦੇ ਮੇਲੇ ਤੇ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਜਿਲ੍ਹਾ ਪ੍ਰਸਾਸਨ ਵੱਲੋ ਕੈਬਨਿਟ ਬਿਜਲੀ ਮੰਤਰੀ ਹਰਭਜਨ ਸਿੰਘ ETO ਨਾਲ ਮੀਟਿੰਗ ਕਰਵਾਈ ਜਿਸ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਵਿਸ਼ਵਾਸ਼ ਦਵਾਇਆ ਕਿ ਤੁਹਾਡੀ ਜਥੇਬੰਦੀ ਦੀਆ ਮੰਗਾ ਜਾਇਜ ਹਨ ਅਤੇ ਜਲ ਸਪਲਾਈ ਮੰਤਰੀ ਬ੍ਰਹਮ ਸੰਕਰ ਜਿੰਪਾਂ ਨਾਲ ਫੋਨ ਤੇ ਗੱਲ ਕਰਕੇ ਅਗਲੇ ਹਫਤੇ ਜਥੇਬੰਦੀ ਦੀ ਪੈਨਲ ਮੀਟਿੰਗ ਕਰਵਾ ਕੇ ਮੋਟੀਵੇਟਰਾਂ ਦੀਆਂ ਮੰਗਾਂ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਉਪਰੰਤ ਮੋਟੀਵੇਟਰ ਵਰਕਰ ਯੂਨੀਅਨ ਪੰਜਾਬ ਵੱਲੋ ਅਪਣਾ ਰੋਸ਼ ਮਾਰਚ ਮੁਲਤਵੀ ਕੀਤਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਜਲਦੀ ਹੀ ਸਾਡੀਆ ਮੰਗਾ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਪੰਜਾਬ ਦੇ ਹਰੇਕ ਪ੍ਰੋਗਰਾਮ ਵਿੱਚ ਕਾਲੀਆ ਝੰਡੀਆ ਦਿਖਾ ਕੇ ਰੋਸ਼ ਪ੍ਰਦਰਸਨ ਕਰਨਗੇ ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news