ਹੁਸ਼ਿਆਰਪੁਰ 2 ਅਕਤੂਬਰ ( ਤਰਸੇਮ ਦੀਵਾਨਾ ) ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਨ ‘ਤੇ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਸੰਦੀਪ ਸੈਣੀ ਦੀ ਅਗਵਾਈ ‘ਚ ਟਕਸਾਲੀ ਵਰਕਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ| ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੰਦੀਪ ਸੈਣੀ ਨੇ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜੀਵਨ ਯੁੱਗਾਂ ਤੱਕ ਦੇਸ਼ ਅਤੇ ਸਮਾਜ ਲਈ ਪ੍ਰੇਰਨਾ ਸਰੋਤ ਵਜੋਂ ਜਾਣਿਆ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵਿਸ਼ਵ ਵਿੱਚ ਸ਼ਾਂਤੀ ਅਤੇ ਭਾਈਚਾਰਕ ਏਕਤਾ ਦੀ ਮਿਸਾਲ ਕਾਇਮ ਕਰਨੀ ਹੈ ਤਾਂ ਸਾਨੂੰ ਆਪਣੇ ਦੇਸ਼ ਦੇ ਇਨ੍ਹਾਂ ਦੋਵਾਂ ਮਹਾਪੁਰਖਾਂ ਦੇ ਸੰਦੇਸ਼ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੋਵੇਗਾ। ਅੱਜ ਵਿਸ਼ਵ ਵਿੱਚ ਜੋ ਅਰਾਜਕਤਾ ਦਾ ਮਾਹੌਲ ਬਣਦਾ ਜਾ ਰਿਹਾ ਹੈ। ਉਸ ਨੂੰ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਮਾਰਗ ’ਤੇ ਚੱਲਣ ਦੇ ਸੰਦੇਸ਼ ਨੂੰ ਅਪਣਾ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦੀ ਭਾਵਨਾ ਦਾ ਅੰਮ੍ਰਿਤ ਸੰਚਾਰ ਕਰਨ ਲਈ ਨੂੰ ਮਾਨਯੋਗ ਸਾਬਕਾ ਪ੍ਰਧਾਨ ਦੇਸ਼ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਆਪਣੇ ਜੀਵਨ ਆਚਰਣ ਨਾਲ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਸੀ ਅਤੇ ਦੇਸ਼ ਵਾਸੀਆਂ ਨੂੰ ਦੱਸਿਆ ਸੀ ਕਿ ਕਿਵੇਂ ਉਹ ਦੇਸ਼ ਦੇ ਹਰ ਔਖੇ ਸਮੇਂ ਵਿੱਚ ਇੱਕ ਮਿਸਾਲ ਬਣ ਕੇ ਖੜੇ ਹੋਣਾ ਚਾਹੀਦਾ ਹੈ। ਇਸ ਮੌਕੇ ਅਜੈ ਵਰਮਾ ਨੇ ਦੋਵਾਂ ਸਖਸ਼ੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇਸ਼ ਵਿੱਚ ਦੇਸ਼ ਭਗਤੀ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਯਤਨਸ਼ੀਲ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਵਰਕਰ ਰਾਸ਼ਟਰ ਪਿਤਾ ਦੇ ਆਦਰਸ਼ਾਂ ‘ਤੇ ਚੱਲਦਿਆਂ ਦੇਸ਼ ਭਗਤੀ ਦੀ ਭਾਵਨਾ ਨਾਲ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਜਸਪਾਲ ਚੇਚੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸ਼ਾਸਤਰੀ ਜੀ ਨੇ ਅੰਗਰੇਜ਼ਾਂ ਵੱਲੋਂ ਲਾਗੂ ਗੁਲਾਮੀ ਦੀਆਂ ਜੰਜ਼ੀਰ ਨੂੰ ਤੋੜਨ ਲਈ ਆਪਣੇ ਜੀਵਨ ਵਿੱਚ ਸਭ ਕੁਝ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਪ੍ਰਤੀ ਰਾਸ਼ਟਰ ਪਿਤਾ ਦੀ ਕੁਰਬਾਨੀ ਯੁਗਾਂ-ਯੁਗਾਂਤਰਾਂ ਤੱਕ ਸਮਾਜ ਨੂੰ ਨਵੀਂ ਚੇਤਨਾ ਦਿੰਦੀ ਰਹੇਗੀ। ਇਸ ਮੌਕੇ ਪਾਰਟੀ ਦੇ ਮਹਿਲਾ ਵਿੰਗ ਦੀ ਸੂਬਾ ਜੁਆਇੰਟ ਸਕੱਤਰ ਸ੍ਰੀਮਤੀ ਸੰਤੋਸ਼ ਸੈਣੀ ਅਤੇ ਮੈਡਮ ਮਨਦੀਪ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅੱਜ ਸਮਾਜ ਅਤੇ ਦੇਸ਼ ਆਜ਼ਾਦੀ ਦੀ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਿਹਾ ਹੈ ਤਾਂ ਇਹ ਸਾਡੇ ਦੇਸ਼ ਦੇ ਇਨ੍ਹਾਂ ਮਹਾਨ ਸਪੁਤਰਾਂ ਦੀਆਂ ਕੁਰਬਾਨੀਆਂ ਸਦਕਾ ਹੀ ਹੈ। ਜਿਸ ਲਈ ਸਮੁੱਚਾ ਦੇਸ਼ ਇਨ੍ਹਾਂ ਕ੍ਰਾਂਤੀਕਾਰੀਆਂ ਦੇ ਯਤਨਾਂ ਦਾ ਹਮੇਸ਼ਾ ਰਿਣੀ ਰਹੇਗਾ। ਇਸ ਮੌਕੇ ਸ੍ਰੀ ਖੁਸ਼ੀ ਰਾਮ ਧੀਮਾਨ, ਜੈਰਾਮ, ਤਰੁਣ ਗੁਪਤਾ, ਐਮ.ਸੀ ਖੱਟੜਾ, ਰਾਜਕੁਮਾਰ, ਧਰਮਿੰਦਰਪਾਲ ਸਿੰਘ, ਚੰਦਰਜੀਤ ਯਾਦਵ, ਅਸ਼ੋਕ ਰਾਣਾ, ਪੂਰਨ ਸਿੰਘ, ਧਰਮਿੰਦਰ ਪਾਲ ਸਿੰਘ, ਬੱਬੂ ਪਿੱਪਲਾਂ ਵਾਲਾ, ਦਵਿੰਦਰ ਪਾਲ, ਪਵਨ ਸੈਣੀ, ਸ਼ਾਰਦਾ ਜੀ, ਮਨੋਹਰ ਲਾਲ, ਸੁਖਦੇਵ ਆਦੀਆ,ਸਤਪਾਲ ਸ਼ਰਮਾ, ਦੇਵਰਾਜ, ਚਰਨਜੀਤ ਚੰਨੀ, ਰਾਜੇਸ਼ ਸੈਣੀ, ਓਂਕਾਰ ਤਰੇਹਣ ਅਤੇ ਹੋਰ ਹਾਜ਼ਰ ਸਨ।
ਫੋਟੋ : ਅਜਮੇਰ ਦੀਵਾਨਾ