June 13, 2026 11:10 pm

ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿਚ ਅੱਜ ਸਵੇਰੇ ਮੁੜ ਪਹਿਲਾਂ ਵਾਂਗ ਧਮਾਕਾ ਹੋਇਆ

Share:

ਅੰਮ੍ਰਿਤਸਰ, 8 ਮਈ/ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿਚ ਅੱਜ ਸਵੇਰੇ ਮੁੜ ਪਹਿਲਾਂ ਵਾਂਗ ਧਮਾਕਾ ਹੋਇਆ। ਇਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਧਮਾਕੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਫੋਰੈਂਸਿਕ ਟੀਮ ਦੇ ਹੋਰ ਮਾਹਿਰ ਮੌਕੇ ’ਤੇ ਪੁੱਜ ਗਏ। ਫੋਰੈਂਸਿਕ ਮਾਹਿਰਾਂ ਨੇ ਧਮਾਕੇ ਵਾਲੀ ਥਾਂ ਤੋਂ ਕੁਝ ਨਮੂਨੇ ਵੀ ਲਾਏ ਹਨ। ਪੁਲੀਸ ਕਮਿਸ਼ਨਰ ਨੇ ਆਖਿਆ ਕਿ ਘਟਨਾ ਦੀ ਜਾਂਚ ਤੋਂ ਬਾਅਦ ਹੀ ਇਸ ਧਮਾਕੇ ਬਾਰੇ ਕੁਝ ਕਿਹਾ ਜਾ ਸਕਦਾ ਹੈ। ਸ਼ਨਿਚਰਵਾਰ ਰਾਤ 12 ਵਜੇ ਇਸੇ ਥਾਂ ’ਤੇ ਧਮਾਕਾ ਹੋਇਆ ਸੀ। ਧਮਾਕੇ ਕਾਰਨ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਅਤੇ ਸ਼ੀਸ਼ਿਆਂ ਕਾਰਨ ਕੁਝ ਸ਼ਰਧਾਲੂ ਜ਼ਖ਼ਮੀ ਹੋਏ ਸਨ। ਕੱਲ੍ਹ ਵੀ ਮਾਹਿਰਾਂ ਦੀ ਟੀਮ ਨੇ ਇਸ ਇਲਾਕੇ ਵਿਚ ਜਾਂਚ ਕੀਤੇ ਸੀ ਅਤੇ ਘਟਨਾ ਸਥਾਨ ਤੋਂ ਕੁਝ ਨਮੂਨੇ ਲਏ ਸਨ। ਹੁਣ ਤੱਕ ਮਾਹਿਰਾਂ ਦੀ ਇਸ ਸਬੰਧੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ। ਕੁਝ ਹੀ ਘੰਟਿਆਂ ਵਿੱਚ ਇਸ ਇਲਾਕੇ ਵਿਚ ਇਹ ਦੂਜਾ ਧਮਾਕਾ ਹੈ, ਜਿਸ ਨਾਲ ਲੋਕਾਂ ਵਿਚ ਸਹਿਮ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news