December 24, 2024 1:07 am

ਥਾਣਾ ਮੇਹਟੀਆਣਾ ਦੀ ਪੁਲਿਸ ਨੇ 9 ਮੋਟਰ ਸਾਇਕਲ ਇੱਕ ਐਕਟਿਵਾ ਤੇ 12 ਮੋਬਾਇਲਾ ਸਮੇਤ ਕੀਤਾ ਤਿੰਨ ਵਿਅਕਤੀਆ ਨੂੰ ਗ੍ਰਿਫਤਾਰ । 

Share:

ਹੁਸ਼ਿਆਰਪੁਰ 27 ਸਤੰਬਰ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਵੱਲੋਂ ਦਿੱਤੇ ਦਿਸ਼ਾ ਨਿਰਦੇਸਾ ਅਤੇ  ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਲੁਟਾਂ ਖੋਹਾਂ/ਚੋਰੀਆਂ ਕਰਨ ਵਾਲਿਆਂ ਵਿਅਕਤੀਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ।  ਇਸ ਮੁਹਿੰਮ ਤਹਿਤ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਥਾਨਕ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ  ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਅਤੇ ਸਬ-ਇੰਸਪੈਕਟਰ ਗੁਰਦੀਪ ਸਿੰਘ ਵਧੀਕ ਮੁੱਖ ਅਫਸਰ ਥਾਣਾ ਮੇਹਟੀਆਣਾ ਨੂੰ ਖੂਫੀਆ ਮੁੱਖਬਰ ਦੀ ਇਤਲਾਹ ਤੇ ਉਦੋ ਸਫਲਤਾ ਮਿਲੀ ਜਦੋ ਮਨਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਪੱਟੀ ਥਾਣਾ ਚੱਥੇਵਾਲ ਹਾਲ ਪਿੰਡ ਭੂੰਡੀਆਂ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਪੁੱਛ-ਗਿੱਛ ਦੌਰਾਨ ਚੋਰੀ ਸ਼ੁਦਾ 9 ਮੋਟਰ ਸਾਈਕਲ ਅਤੇ ਇੱਕ ਐਕਟਿਵਾ 12 ਮੋਬਾਇਲ ਫੋਨ ਆਪਣੀ ਨਿਸ਼ਾਨ ਦੇਹੀ ਤੇ ਬਰਾਮਦ ਕਰਵਾਏ ਅਤੇ ਪੁੱਛ-ਗਿੱਛ ਦੌਰਾਨ ਮਨਪ੍ਰੀਤ ਸਿੰਘ ਉਰਫ ਸੋਨੂੰ ਉਕਤ ਵਲੋ ਕੀਤੇ ਇੰਕਸ਼ਾਫ ਤੇ ਦੋ ਮੋਟਰਸਾਇਕਲ  ਰੂਪ ਲਾਲ ਪੁੱਤਰ  ਰਾਮ ਲਾਲ ਵਾਸੀ ਬਲਵੀਰ ਕਲੋਨੀ ਥਾਣਾ ਸਿਟੀ ਜਿਲ੍ਹਾ ਹੁਸ਼ਿਆਰਪੁਰ ਕਬਾੜੀਆ ਨੂੰ ਵੇਚੇ ਹਨ ਅਤੇ ਇੱਕ ਮੋਟਰਸਾਇਕਲ ਆਪਣੇ ਦੋਸਤ ਮਨੀਸ਼ ਕੁਮਾਰ ਪੁੱਤਰ ਦਲਜੀਤ ਸਿੰਘ ਵਾਸੀ ਕਬੀਰਪੁਰ ਸ਼ੇਖਾਂ ਥਾਣਾ ਬੁਲੋਵਾਲ ਜਿਲ੍ਹਾ ਹੁਸ਼ਿਆਰਪੁਰ ਨੂੰ ਵੇਚਿਆ ਹੈ। ਜਿਸਤੇ ਤਫਤੀਸ਼ ਦੌਰਾਨ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਦੀ ਨਿਸ਼ਾਨ ਦੇਹੀ ਤੇ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਮਨਪ੍ਰੀਤ ਸਿੰਘ ਉਰਫ ਸੋਨੂੰ ਵਲੋ ਦੱਸੇ ਰੂਪ ਲਾਲ ਕਬਾੜੀਆ ਭੰਗੀ ਚੋਅ ਅਤੇ ਮਨੀਸ਼ ਕੁਮਾਰ ਪਾਸੋ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ । ਜਿਹਨਾਂ ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਉਹਨਾ ਦੱਸਿਆ ਕਿ ਉਕਤਾ ਨੂੰ ਅਦਾਲਤ ਵਿੱਚ  ਪੇਸ਼ ਕਰਕੇ ਇਹਨਾ ਦਾ ਰਿਮਾਂਡ ਹਾਸਲ ਕਰਕੇ ਹੋਰ ਕੀਤੀਆ ਚੋਰੀਆ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਫੋਟੋ : ਅਜਮੇਰ ਦੀਵਾਨਾ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news