September 23, 2026 3:33 am

ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਦੇਰ ਰਾਤ ਤੱਕ ਚੱਲ ਰਿਹੈ ਵਾਹਨਾਂ ਦੀ ਅਚਨਚੇਤ ਚੈਕਿੰਗ ਦਾ ਅਭਿਆਨ

Share:

ਦਲਜੀਤ ਕੌਰ/ਸੰਗਰੂਰ, 5 ਅਪ੍ਰੈਲ, 2023: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੋਟਰ ਵਹੀਕਲ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਸਖ਼ਤੀ ਨਾਲ ਰੋਕਣ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਗਰੂਰ ਜ਼ਿਲ੍ਹੇ ਵਿੱਚ ਵਾਹਨਾਂ ਦੀ ਚੈਕਿੰਗ ਦੀ ਮੁਹਿੰਮ ਲਗਾਤਾਰ ਜਾਰੀ ਹੈ। ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੇ ਨਿਯਮਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸਕੱਤਰ ਆਰ.ਟੀ.ਏ ਡਾ. ਵਿਨੀਤ ਕੁਮਾਰ ਵੱਲੋਂ ਸੰਗਰੂਰ ਵਿਖੇ ਬੀਤੀ ਦੇਰ ਰਾਤ ਟਰੱਕਾਂ, ਟਿੱਪਰਾਂ ਸਮੇਤ ਹੋਰ ਵਾਹਨਾਂ ਦਾ ਚੈਕਿੰਗ ਅਭਿਆਨ ਚਲਾਉਂਦੇ ਹੋਏ 20 ਚਲਾਨ ਕੱਟੇ ਗਏ।
ਇਹ ਜਾਣਕਾਰੀ ਦਿੰਦਿਆਂ ਡਾ. ਵਿਨੀਤ ਕੁਮਾਰ ਨੇ ਦੱਸਿਆ ਕਿ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਹੈ ਜਿਸ ਤਹਿਤ ਬੀਤੀ ਰਾਤ 4 ਵਾਹਨਾਂ ਨੂੰ ਇੰਪਾਊਂਡ ਕੀਤਾ ਗਿਆ ਹੈ ਜਦਕਿ ਓਵਰਲੋਡਿੰਗ, ਟੈਕਸ ਨਾ ਭਰੇ ਹੋਣ ਕਾਰਨ, ਪ੍ਰਦੂਸ਼ਣ ਮੁਕਤੀ ਲਈ ਲੋੜੀਦੇ ਦਸਤਾਵੇਜ਼ ਦੀ ਕਮੀ, ਹਾਈ ਸਕਿਓਰਟੀ ਰਜਿਸਟਰੇਸ਼ਨ ਪਲੇਟ ਅਤੇ ਫਿਟਨੈਂਸ ਸਰਟੀਫਿਕੇਟ ਤੋਂ ਬਿਨਾਂ ਆਦਿ ਕਮੀਆਂ ਸਾਹਮਣੇ ਆਉਣ ਤੇ ਵਾਹਨਾਂ ਦੇ ਚਲਾਨ ਕੱਟੇ ਗਏ।
seculartvindia
Author: seculartvindia

Leave a Comment

Voting poll

[democracy id="1"]

latest news