November 22, 2025 9:02 am

ਟਾਪ-50 ਸ਼ਹਿਰਾਂ ‘ਚ ਨਿਊਯਾਰਕ, ਇਕਲੌਤਾ ਸ਼ਹਿਰ 20,000 ਲੋਕਾਂ ਦਾ ਸਰਵੇਖਣ ਟਾਈਮ ਆਉਟ, ਇੱਕ ਗਲੋਬਲ ਮੀਡੀਆ ਅਤੇ ਹੋਸਪਿਟੈਲਿਟੀ ਕਾਰੋਬਾਰੀ ਸਮੂਹ, ਨੇ 2024 ਵਿੱਚ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ

Share:

ਨਿਊਯਾਰਕ, 26 ਜਨਵਰੀ (ਰਾਜ ਗੋਗਨਾ)- ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਦੇ ਬਾਰੇ ਗਲੋਬਲ ਮੀਡੀਆ ਅਤੇ ਹਾਸਪਿਟੈਲਿਟੀ ਬਿਜ਼ਨਸ ਗਰੁੱਪ ‘ਟਾਈਮ ਆਉਟ’ ਨੇ ਸਾਲ 2024 ਵਿੱਚ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ‘ਚ ਅਮਰੀਕੀ ਸ਼ਹਿਰ ਨਿਊਯਾਰਕ ਇਸ ਸੂਚੀ ‘ਚ ਟਾਪ ‘ਤੇ ਰਿਹਾ ਹੈ। ਜਦਕਿ ਟਾਪ ਦੇ 50 ਦੇਸ਼ਾਂ ਦੀ ਇਸ ਸੂਚੀ ‘ਚ ਭਾਰਤ ‘ਚ ਸਿਰਫ ਮੁੰਬਈ ਸ਼ਹਿਰ ਹੀ ਜਗ੍ਹਾ ਬਣਾਉਣ ‘ਚ ਕਾਮਯਾਬ ਰਿਹਾ ਹੈ। ਇਸ ਸੂਚੀ ‘ਚ ਦੂਜੇ ਨੰਬਰ ‘ਤੇ ਦੱਖਣੀ ਅਫਰੀਕਾ ਦਾ ਕੇਪਟਾਊਨ ਹੈ। ਇਸ ਤੋਂ ਬਾਅਦ ਲੰਡਨ ਤੀਜੇ, ਬਰਲਿਨ ਚੌਥੇ ਅਤੇ ਮੈਡ੍ਰਿਡ ਪੰਜਵੇਂ ਸਥਾਨ ‘ਤੇ ਹੈ। ਸੂਚੀ ਵਿੱਚ ਥਾਂ ਬਣਾਉਣ ਵਾਲਾ ਭਾਰਤ ਦਾ ਇੱਕੋ-ਇੱਕ ਹੀ ਸ਼ਹਿਰ ਮੁੰਬਈ 12ਵੇਂ ਸਥਾਨ ‘ਤੇ ਹੈ। ਨਿਊਯਾਰਕ ਆਪਣੇ ਭੋਜਨ, ਸੱਭਿਆਚਾਰਕ ਵਿਭਿੰਨਤਾ ਅਤੇ ਸ਼ਾਨਦਾਰ ਨਾਈਟ ਲਾਈਫ ਲਈ ਪਹਿਲੇ ਨੰਬਰ ‘ਤੇ ਹੈ।ਇਸ ਸਾਲ ਟਾਈਮ ਆਉਟ ਦੀ ਦਰਜਾਬੰਦੀ ਜਨਤਕ ਸਰਵੇਖਣਾਂ ਅਤੇ ਇਸਦੀ ਅੰਤਰਰਾਸ਼ਟਰੀ ਟੀਮ ਦੀ ਤਰਫੋਂ ਪ੍ਰਦਾਨ ਕੀਤੀ ਮਾਹਰ ਸੂਝ ‘ਤੇ ਅਧਾਰਤ ਹੈ। ਇਸ ਦੇ ਲਈ ਲਗਭਗ 20,000  ਹਜਾਰ ਸ਼ਹਿਰੀ ਨਿਵਾਸੀਆਂ ਦਾ ਸਰਵੇਖਣ ਕੀਤਾ ਗਿਆ ਸੀ। ਜਿੰਨਾਂ ਵਿੱਚ ਦੁਨੀਆ ਦੇ ਚੋਟੀ ਦੇ ਸਰਬੋਤਮ 20 ਸ਼ਹਿਰ ਸ਼ਾਮਲ ਹਨ। ਜਿੰਨਾਂ ਵਿੱਚ 1. ਨਿਊਯਾਰਕ ਸਿਟੀ, ਅਮਰੀਕਾ 2. ਕੇਪ ਟਾਊਨ, ਦੱਖਣੀ ਅਫਰੀਕਾ3. ਬਰਲਿਨ, ਜਰਮਨੀ 4. ਲੰਡਨ, ਬ੍ਰਿਟੇਨ5. ਮੈਡ੍ਰਿਡ, ਸਪੇਨ 6. ਮੈਕਸੀਕੋ ਸਿਟੀ, ਮੈਕਸੀਕੋ 7. ਲਿਵਰਪੂਲ, ਬ੍ਰਿਟੇਨ 8. ਟੋਕੀਓ, ਜਾਪਾਨ 9. ਰੋਮ, ਇਟਲੀ10. ਪੋਰਟੋ, ਪੁਰਤਗਾਲ11. ਪੈਰਿਸ, ਫਰਾਂਸ 12. ਮੁੰਬਈ, ਭਾਰਤ13. ਲਿਸਬਨ, ਪੁਰਤਗਾਲ 14. ਸ਼ਿਕਾਗੋ, ਅਮਰੀਕਾ 15. ਮਾਨਚੈਸਟਰ, ਬ੍ਰਿਟੇਨ16. ਸਾਓ ਪੌਲੋ, ਬ੍ਰਾਜ਼ੀਲ17. ਲਾਸ ਏਂਜਲਸ, ਅਮਰੀਕਾ18. ਐਮਸਟਰਡਮ, ਨੀਦਰਲੈਂਡਜ਼ 19. ਲਾਗੋਸ, ਨਾਈਜੀਰੀਆ20. ਮੈਲਬੌਰਨ, ਆਸਟ੍ਰੇਲੀਆ ਸ਼ਾਮਲ ਹੈ। ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ਬਣਾਉਣ ਦਾ ਮਕਸਦ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿਣ ਦੇ ਅਨੁਭਵ ਨੂੰ ਦਿਖਾਉਣਾ ਅਤੇ ਉੱਥੋਂ ਦੀਆਂ ਵਿਲੱਖਣ ਚੀਜ਼ਾਂ ਦੀ ਝਲਕ ਦੇਣਾ ਹੈ। ਸੂਚੀ ਤਿਆਰ ਕਰਨ ਲਈ, ਇਸ ਸਾਲ ਟਾਈਮ ਆਉਟ ਨੇ ਸਥਾਨਕ ਲੋਕਾਂ ਨੂੰ ਇਹ ਵੀ ਪੁੱਛਿਆ ਸੀ ਕਿ ਉਨ੍ਹਾਂ ਦੇ ਸ਼ਹਿਰ ਨੇ ਉਨ੍ਹਾਂ ਨੂੰ ਕਿਵੇਂ ਮਹਿਸੂਸ ਕੀਤਾ ਅਤੇ ਕੀ ਉੱਥੇ ਸਮਾਜਿਕ ਸੰਪਰਕ ਬਣਾਉਣਾ ਆਸਾਨ ਸੀ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news