February 22, 2026 10:08 am

ਜੀ.ਡੀ.ਆਰ. ਕਾਨਵੈਂਟ ਸੀ. ਸੈ. ਸਕੂਲ ਵਿਖੇ ਮਨਾਇਆ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ  

Share:

ਫਗਵਾੜਾ (3 ਮਈ) : ਅੱਜ ਜੀ ਡੀ ਆਰ ਕਾਨਵੈਂਟ ਸੀ. ਸੈ. ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ‘ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ’ ਮਨਾਇਆ ਗਿਆ | ਜਿਸਦੀ ਰੂਪਰੇਖਾ ਮੈਰੀਗੋਲਡ ਹਾਊਸ ਦੀ ਇੰਚਾਰਜ ਮੈਡਮ ਪਰਮਿੰਦਰ ਕੌਰ ਨੇ ਤਿਆਰ ਕੀਤੀ | ਅੱਠਵੀਂ ਜਮਾਤ ਦੀ ਵਿਦਿਆਰਥਣ ਜੈਵੀ ਬਾਜਵਾ ਨੇ ਬੱਚਿਆਂ ਨੂੰ  ਇਸ ਦਿਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਪ੍ਰੈੱਸ ਸਾਡੇ ਸਮਾਜ ਦਾ ਦਰਪਣ ਹੈ,ਇਸਦੇ ਬਿਨਾ ਕੋਈ ਵੀ ਰਾਜਨੀਤੀ ਅਧੂਰੀ ਹੈ ,3 ਮਈ  ਇੱਕ  ਅਜਿਹੀ ਤਾਰੀਕ ਹੈ ਜੋ ਪ੍ਰੈੱਸ ਸੁਤੰਤਰਤਾ ਦੇ ਮੌਲਿਕ ਸਿਧਾਂਤਾਂ ਦਾ ਜਸ਼ਨ ਮਨਾਉਂਦੀ ਹੈ। ਇਸ ਦਿਨ ਨੂੰ ਲੋਕਾਂ ਤੇ ਸਰਕਾਰ ਵਿੱਚ ਚੇਤਨਾ ਪੈਦਾ ਕਰਨ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਤੇ ਇਹ ਦਿਨ ਪੱਤਰਕਾਰਾਂ ਦੁਆਰਾ ਦੇਸ਼ ਲਈ  ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ  ਕਰਨ ਲਈ ਮਨਾਇਆ ਜਾਂਦਾ ਹੈ,ਜੋ ਪੂਰੀ ਤਰ੍ਹਾਂ ਸੁਤੰਤਰ ਹੋ ਕੇ ਆਪਣੀ ਕਲਮ ਨਾਲ ਦੁਨੀਆ ਦੀ ਵੱਡੀ ਤੋਂ ਵੱਡੀ ਸੱਚਾਈ ਤੇ ਦੁਨੀਆ  ਭਰ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਆਮ ਜਨਤਾ ਤੱਕ ਪਹੁੰਚਾਉਂਦੇ ਹਨ। ਬੱਚਿਆਂ ਨੇ ਆਪਣੇ ਰੋਲ ਪਲੇ ਦੁਆਰਾ ਖ਼ਬਰਾਂ ਦੇ ਵੱਖ ਵੱਖ ਮਾਧਿਅਮ ਦੀ ਜਾਣਕਾਰੀ ਦਿੱਤੀ ਅਤੇ ਪ੍ਰੈਸ ਦੇ ਮਹੱਤਵ ਬਾਰੇ ਦੱਸਿਆ | ਬੱਚਿਆਂ ਨੇ ਵੱਖ-ਵੱਖ ਅਖਬਾਰਾਂ ਦੀ ਮਦਦ ਨਾਲ ਆਪਣੇ ਸ਼ਬਦਾਂ ਵਿਚ ਪ੍ਰੈੱਸ ਰਿਪੋਰਟਾਂ ਤਿਆਰ ਕਰਨ ਦੀ ਕਲਾ ਵੀ ਸਿੱਖੀ।  ਸਕੂਲ ਦੇ ਪ੍ਰਿੰਸੀਪਲ ਮੈਡਮ  ਮਾਧਵੀ ਜੀ ਨੇ ਬੱਚਿਆਂ ਨੂੰ ਰੋਜ਼ਾਨਾ ਅਖ਼ਬਾਰ ਪੜ੍ਹਨ ਤੇ ਸੁਣਨ ਲਈ ਪ੍ਰੇਰਿਤ ਕੀਤਾ ਤੇ ਮੀਡੀਆ ਦੁਆਰਾ ਦੇਸ਼ ਲਈ ਕੀਤੇ ਜਾ ਰਹੇ ਮਹੱਤਵਪੂਰਨ ਕੰਮਾਂ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ  ਕਿਉਂਕਿ ਮੀਡੀਆ ਦੇ ਜ਼ਰੀਏ ਹੀ ਅਸੀਂ ਘਰ ਵਿੱਚ ਬੈਠੇ ਸੰਸਾਰ ਭਰ ਦੀਆਂ ਖ਼ਬਰਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news