ਨਵੀਂ ਦਿੱਲੀ, 6 ਅਗਸਤ//ਇੰਡੀਆ ਗੱਠਜੋੜ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਜੀਵਨ ਬੀਮਾ ਅਤੇ ਸਿਹਤ ਬੀਮਾ ’ਤੇ 18 ਫ਼ੀਸਦੀ ਜੀਐੱਸਟੀ ਵਾਪਿਸ ਲੈਣ ਦੀ ਮੰਗ ਕਰਦਿਆਂ ਮੰਗਲਵਾਰ ਨੂੰ ਸੰਸਦ ਭਵਨ ਵਿਚ ‘ਮਕਰ ਦੁਆਰ’ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਮੌਕੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਤ੍ਰਿਣਮੂਲ ਕਾਂਗਰਸ, ਸ਼ਿਵਸੇਨਾ (ਯੂਬੀਟੀ), ਝਾਰਖੰਡ ਮੁਕਤੀ ਮੋਰਚਾ ਸਮੇਤ ਕਈ ਦਲਾਂ ਦੇ ਸੰਸਦ ਮੈਂਬਰ ਸ਼ਾਮਿਲ ਹੋਏ ਅਤੇ ਨਾਅਰੇਬਾਜ਼ੀ ਕੀਤੀ, ਇਸ ਦੌਰਾਨ ਉਨ੍ਹਾਂ ਹੱਥਾਂ ਵਿਚ ਜੀਐੱਸਟੀ ਖ਼ਤਮ ਕਰਨ ਬਾਰੇ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ।
ਕਾਂਗਰਸੀ ਆਗੂ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਇਹ ਸਰਕਾਰ ਕਫ਼ਨ ਟੈਕਸ ਲਾ ਰਹੀ ਹੈ ਜੋ ਕਿ ਸਭ ਤੋਂ ਵੱਡੀ ਲੁੱਟ ਹੈ, ਇੰਡੀਆ ਗੱਠਜੋੜ ਇਸਦਾ ਪੁਰਜੋਰ ਵਿਰੋਧ ਕਰੇਗਾ। –ਪੀਟੀਆਈ