December 24, 2024 12:59 am

ਜਾਗਰੂਕਤਾ ਦਾ ਦੀਪ ਜਗਾਉਣਾ ਵਕਤ ਦੀ ਮੁੱਖ ਲੋੜ: ਤਰਕਸ਼ੀਲ ਸੁਸਾਇਟੀ 

Share:

ਦਲਜੀਤ ਕੌਰ/ਸੰਗਰੂਰ, 1 ਅਕਤੂਬਰ, 2023: ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਅਫ਼ਸਰ ਕਲੋਨੀ ਸੰਗਰੂਰ ਵਿਖੇ ਸ਼ਹੀਦ- ਏ- ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ ਕੀਤੀ ਗਈ। ਸਭ ਤੋਂ ਪਹਿਲਾਂ ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਸਾਰਿਆਂ ਦਾ ਸਵਾਗਤ ਕਰਦਿਆਂ ਸਮਾਗਮ ਦੇ ਵਿਸ਼ੇ ਬਾਰੇ ਦਸਦਿਆਂ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਦੇ ਸਮੇਂ ਬਹੁਤ ਵਿੱਚ ਵੀ ਪ੍ਰਸੰਗਿਕ ਹੈ। ਉਸ ਤੋਂ ਬਾਅਦ ਸੁਨੀਤਾ ਰਾਣੀ, ਪਰਮਜੀਤ ਕੌਰ, ਤਰਸੇਮ ਅਲੀਸ਼ੇਰ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸੰਬੰਧੀ ਕਵਿਤਾਵਾਂ ਸੁਣਾਈਆਂ।
ਇਸ ਮੌਕੇ ਮੁੱਖ ਬੁਲਾਰੇ ਉੱਘੇ ਟਰੇਡ ਯੂਨੀਅਨਨਿਸਟ ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ ਨੇ ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਬੋਲਦਿਆਂ ਕਿਹਾ ਕਿ ਉਹ ਸਿਰਫ ਸੱਤਾ ਤਬਦੀਲੀ ਹੀ ਨਹੀਂ ਸਗੋਂ ਉਹਨਾਂ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਬੁਲੰਦ ਕੀਤਾ ਅਤੇ ਕਾਂਗਰਸ ਦੀ ਸਿਰਫ ਸੱਤਾ ਤਬਦੀਲੀ ਲਈ ਸਮਝੌਤਾਵਾਦੀ ਵਿਚਾਰਧਾਰਾ ਦਾ ਪਰਦਾਫਾਸ਼ ਕਰਦਿਆਂ ਇਕ ਲੁੱਟ ਰਹਿਤ ਬਰਾਬਰਤਾ ਵਾਲੇ ਇਨਸਾਫ਼ ਪਸੰਦ ਸਮਾਜ ਦੀ ਸਿਰਜਣਾ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਹਿੰਦੁਸਤਾਨ ਪਰਜਾਤੰਤਰ ਸਮਾਜਵਾਦੀ ਸਭਾ ਦੀ ਸਥਾਪਨਾ ਕੀਤੀ ਅਤੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਜਥੇਬੰਦਕ ਕੀਤਾ। ਉਨ੍ਹਾਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਅਤੇ ਮਜ਼ਦੂਰ ਜਮਾਤ ਦੀ ਪੁੱਗਤ ਵਾਲੀ ਸਤਾ ਸਥਾਪਤ ਕਰਨ ਲਈ ਆਖ਼ਰ ਤੱਕ ਯਤਨਸ਼ੀਲ ਰਹੇ।
ਇਸ ਸਮੇਂ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਕਿਹਾ ਸਾਨੂੰ ਅਧਿਅਨ ਤੇ ਚਿੰਤਨ ਲਈ ਵਧ ਤੋਂ ਵਧ ਸਮਾਂ ਦੇਣਾ ਚਾਹੀਦਾ ਹੈ ।ਭਗਤ ਸਿੰਘ ਵੀ ਅਧਿਅਨ ਤੇ ਬਹੁਤ ਸਮਾਂ ਦਿੰਦੇ ਸਨ। ਸੋ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਕਿ ਸਮਾਜਿਕ ਤਬਦੀਲੀ ਲਈ ਵਿਚਾਰਾਂ ਦੀ ਪ੍ਰਪੱਕਤਾ ਲਈ ਅਧਿਅਨ ਤੇ ਚਿੰਤਨ ਰਾਹੀਂ ਜਾਗਰੂਕਤਾ ਦੇ ਦੀਪ ਜਗਾਈਏ ਜਿਸ ਨਾਲ ਹੋਰ ਦੀਪ ਜਗਾ ਸਕੀਏ। ਜ਼ੋਨ ਮੀਡੀਆ ਮੁਖੀ ਸੀਤਾ ਰਾਮ ਨੇ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਲਈ ਕੋਸ਼ਿਸ਼ ਕਰਨ ਦੀ ਸਲਾਹ ਦਿੱਤੀ। ਗੁਰਦੀਪ ਸਿੰਘ ਲਹਿਰਾਗਾਗਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸਵਾਲ ਜਵਾਬ ਸੈਸ਼ਨ ਵਿੱਚ ਲੈਕਚਰਾਰ ਜਸਦੇਵ ਸਿੰਘ, ਪ੍ਰਗਟ ਸਿੰਘ, ਰਣਬੀਰ ਸਿੰਘ, ਲੈਕਚਰਾਰ ਸ਼ਮਸ਼ੇਰ ਸਿੰਘ, ਕ੍ਰਿਸ਼ਨ ਸਿੰਘ, ਨਛੱਤਰ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ ਜ਼ਿਲ੍ਹਾ ਸਕੱਤਰ ਜਮਹੂਰੀ ਅਧਿਕਾਰ ਸਭਾ, ਤਿਰਲੋਕੀ ਨਾਥ, ਸੁਖਦੇਵ ਸਿੰਘ ਕਿਸ਼ਨਗੜ੍ਹ, ਚਰਨ ਕਮਲ ਸਿੰਘ, ਮਨਧੀਰ ਸਿੰਘ, ਗੁਰਜੰਟ ਸਿੰਘ, ਰਘਵੀਰ ਸਿੰਘ, ਰੁਪਿੰਦਰ ਕੌਰ, ਸੁਨੀਤਾ ਰਾਣੀ, ਪਰਮਜੀਤ ਕੌਰ ਨੇ ਭਾਗ ਲਿਆ। ਅੰਤ ਵਿੱਚ ਇਕਾਈ ਦੇ ਮੀਡੀਆ ਮੁਖੀ ਚਰਨ ਕਮਲ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ ਅੱਗੇ ਤੋਂ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news