August 27, 2026 12:28 am

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਘੱਗਰ ਦੇ ਹੜ ਦੀ ਮਾਰ ਵਿੱਚ ਆਏ ਪਿੰਡਾਂ ਦੀ ਸਹਾਇਤਾ ਲਈ ਵਿਉਂਤਬੰਦੀ

Share:

ਦਲਜੀਤ ਕੌਰ/ਲਹਿਰਾਗਾਗਾ, 16 ਜੁਲਾਈ, 2023: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਲਾਕਾ ਲਹਿਰਾਗਾਗਾ ਦੀ ਮੀਟਿੰਗ ਪਿੰਡ ਜਲੂਰ ਵਿਖੇ ਮੱਖਣ ਸਿੰਘ ਝਲੂਰ ਤੇ ਸਤਿਗੁਰ ਸਿੰਘ ਰੈਧਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਮੂਨਕ ਇਲਾਕੇ ਦੇ ਘੱਗਰ ਦੇ ਹੜ ਦੀ ਮਾਰ ਵਿੱਚ ਆਏ ਪਿੰਡਾਂ ਦੀ ਸਹਾਇਤਾ ਲਈ ਪਿੰਡਾਂ ‘ਚ ਮੁਹਿੰਮ ਚਲਾਉਣ ਲਈ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਬਿੱਕਰ ਸਿੰਘ ਹਥੋਆ ਨੇ ਦੱਸਿਆ ਕੀ ਹੜ ਨਾਲ ਕਿਸਾਨ ਤੇ ਮਜ਼ਦੂਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜੇ ਵੀਂ ਬਹੁਤ ਲੋਕ ਮੁਸੀਬਤ ‘ਚ ਫਸੇ ਹੋਏ ਹਨ। ਕਮੇਟੀ ਵੱਲੋ ਲੋਕਾਂ ਨੂੰ ਹਰ ਪ੍ਰਕਾਰ ਦੀ ਮੱਦਦ ਮੁਹਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ। ਆਗੂਆਂ ਵੱਲੋਂ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹਰ ਹਾਲਾਤ ‘ਚ ਲੋਕਾਂ ਨਾਲ ਹੈ ਅਤੇ 3 ਤਰੀਕ ਨੂੰ ਹੋ ਰਹੀ ਵਿਸ਼ਾਲ ਕਾਨਫਰੰਸ ਦੀ ਤਿਆਰੀ ਲਈ ਪਿੰਡਾਂ ਚ ਸੰਪਰਕ ਕਰਕੇ 24 ਤਰੀਕ ਨੂੰ ਇਲਾਕੇ ਦੀ ਵਿਸਥਾਰੀ ਮੀਟਿੰਗ ਕਰਨ ਦਾ ਫੈਸਲਾ ਕੀਤਾ। ਅੰਤ ਕਮੇਟੀ ਵੱਲੋ ਨਸ਼ੇ ਖ਼ਿਲਾਫ਼ ਬੋਲਣ ਤੇ ਪਰਮਿੰਦਰ ਸਿੰਘ ਝੋਟਾ ਨੂੰ ਮਾਨਸਾ ਪੁਲਿਸ ਵੱਲੋ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ।
ਇਸ ਮੌਕੇ ਪ੍ਰਧਾਨ ਗੁਰਦਾਸ ਸਿੰਘ ਝਲੂਰ, ਸਕੱਤਰ ਰਾਮਪਾਲ ਸਿੰਘ ਘੋੜੇਨਾਬ, ਮੀਤ ਪ੍ਰਧਾਨ ਦਰਸ਼ਨ ਸਿੰਘ ਭੁਟਾਲ ਕਲਾਂ, ਗੁਰਵਿੰਦਰ ਸਿੰਘ ਸਾਦੀਹਰੀ, ਮੱਖਣ ਸਿੰਘ, ਰਾਜਵੀਰ ਸਿੰਘ, ਬਾਬਲਾ ਸਿੰਘ ਆਦਿ ਹਾਜਰ ਸਨ
seculartvindia
Author: seculartvindia

Leave a Comment

Voting poll

[democracy id="1"]

latest news