November 21, 2025 1:31 am

ਜਲ ਸਰੋਤ ਵਿਭਾਗ ਦੀ ਮੁਹਿੰਮ ਨੂੰ ਸੰਗਰੂਰ ਜਿਲ੍ਹੇ ‘ਚ ਭਰਵਾਂ ਹੁੰਗਾਰਾ – ਝੋਨੇ ਦੇ ਸੀਜ਼ਨ ਤੋਂ ਪਹਿਲਾਂ ਦਰਜ਼ਨਾਂ ਪਿੰਡਾਂ ‘ਚ ਨਹਿਰੀ ਖਾਲ ਬਹਾਲ ਕਰਵਾਏ

Share:

ਦਲਜੀਤ ਕੌ/ਭਵਾਨੀਗੜ੍ਹ, 02 ਜੂਨ, 2023: ਜਲ ਸਰੋਤ ਵਿਭਾਗ, ਪੰਜਾਬ ਵੱਲੋਂ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਹੇਠ ਚਲਾਈ ‘ਪਾਣੀ ਬਚਾਓ-ਪੰਜਾਬ ਬਚਾਓ’ ਮੁਹਿੰਮ ਨੂੰ ਸੰਗਰੂਰ ਜਿਲ੍ਹੇ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਲਹਿਲ ਮੰਡਲ ਦੇ ਜਿਲੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸੰਘਰੇੜੀ, ਨੰਦਗੜ੍ਹ, ਮੱਟਰਾਂ, ਫਤਿਹਗੜ੍ਹ ਛੰਨਾਂ, ਬਾਲਦ, ਰੇਤਗੜ੍ਹ, ਨਦਾਮਪੁਰ, ਖੋਖਰ ਕਲਾਂ, ਭੁਟਾਲ ਕਲਾਂ, ਲਾਡਬੰਜਾਰਾ, ਆਲੋਅਰਖ਼, ਝਨੇੜੀ, ਮਾਝੀ, ਬਖਤੜੀ, ਹਰਕਿਸ਼ਨਪੁਰਾ, ਰਾਮਪੁਰਾ, ਬਲਿਆਲ, ਨਾਗਰਾ, ਪੰਜਵੀੜੀ ਸਮੇਤ ਵੱਖ-ਵੱਖ ਪਿੰਡਾਂ ‘ਚ ਨਹਿਰੀ ਖਾਲ ਬਹਾਲ ਕਰਵਾ ਦਿੱਤੇ ਹਨ। ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅੰਡਰ-ਗਰਾਊਂਡ ਪਾਇਪਾਂ ਪਾਉਣ ਦਾ ਕੰਮ ਵੀ ਜਾਰੀ ਹੈ।

ਇਲਾਕਾ ਪਟਵਾਰੀਆਂ ਅਮਨਦੀਪ ਸਿੰਘ, ਹਰਦੀਪ ਸਿੰਘ, ਦੀਪਸਿਖ਼ਾ, ਪਵਨ ਕੁਮਾਰ, ਪ੍ਰਿਤਪਾਲ ਸਿੰਘ, ਹਰਮਨਦੀਪ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਰਾਹੁਲ ਕੁਮਾਰ, ਨੱਥੂ ਰਾਮ, ਅੰਕਿਤ ਜੈਨ, ਅਨਿਲ ਕੁਮਾਰ, ਰਾਕੇਸ਼ ਕੁਮਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਾਣੀ ਖਾਲਾਂ ਦੇ ਟੇਲ ਐਂਡ ਤੱਕ ਪਹੁੰਚਾਉਣ ਲਈ ਸੁਯੋਗ ਯਤਨ ਕੀਤੇ ਜਾ ਰਹੇ ਹਨ।

ਜਿਲੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ 6 ਦਹਾਕਿਆਂ ਤੋਂ ਨਹਿਰੀ ਪਾਣੀ ਨਾਲ ਖੇਤੀ ਸਿੰਜਾਈ ਵਾਲ਼ਾ ਰਕਬਾ 58.41 ਫੀਸਦੀ ਤੋਂ ਘਟਕੇ 28 ਫੀਸਦੀ ਰਹਿ ਗਿਆ ਹੈ, ਜਦੋਂਕਿ ਟਿਊਬਵੈੱਲ ਰਾਹੀਂ ਭੂ-ਜਲ ‘ਤੇ ਨਿਰਭਰਤਾ 54 ਫੀਸਦੀ ਤੋਂ 92 ਫੀਸਦੀ ਤੱਕ ਵਧ ਗਈ ਹੈ। ਪੰਜਾਬ ਦੇ ਬਹੁਤ ਖੇਤਰਾਂ ਵਿੱਚ ਭੂ-ਜਲ ਦਾ ਪੱਧਰ 10 ਤੋਂ 20 ਮੀਟਰ ਤੱਕ ਡੂੰਘਾ ਹੋ ਗਿਆ ਹੈ।

ਉਹਨਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੰਕੜਿਆਂ ਅਨੁਸਾਰ 2039 ਤੱਕ ਪੰਜਾਬ ਦਾ ਪਾਣੀ 1000 ਫੁੱਟ ਡੂੰਘਾ ਚਲਾ ਜਾਵੇਗਾ। ਪੰਜਾਬ ਦੂਜੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਜ਼ਮੀਨੀ ਪਾਣੀ ਦੀ ਵਰਤੋਂ ਕਰਦਾ ਹੈ। 2019-20 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 14.76 ਲੱਖ ਟਿਊਬਵੈੱਲ ਹਨ। ਜਿਸ ਕਰਕੇ ਪੰਜਾਬ ਦੇ 109 ਬਲਾਕ ਡਾਰਕ ਜ਼ੋਨ ‘ਚ ਚਲੇ ਗਏ ਹਨ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੋਂ ਬਣਿਆ ਹੈ। ਪਰ ਜੇਕਰ ਅਸੀਂ ਸਮੇਂ ਸਿਰ ਲੋੜੀਂਦੇ ਕਦਮ ਨਾ ਚੁੱਕੇ ਤਾਂ ਸਾਡਾ ਇਹ ਖੁਸ਼ਹਾਲ ਸੂਬਾ ਬੰਜਰ ਬਣਕੇ ਰਹਿ ਜਾਵੇਗਾ। ਇਸ ਕਰਕੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਕਰਦਿਆਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ।

ਜੇਕਰ ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਦੁਰਵਰਤੋ ਨਾਂ ਰੋਕੀ ਗਈ। ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਯੋਗ ਪਾਣੀ ਦੀ ਵੱਡੀ ਕਿਲਤ ਆ ਜਾਵੇਗੀ।ਇਸ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਕਰਨ ਲਈ ਜਾਗਰੂਕਤਾ ਕੈਂਪ ਲਾਏ ਗਏ ਸਨ। ਜਿਸ ਦਾ ਨਤੀਜਾ ਸਾਹਮਣੇ ਆ ਰਹੇ ਹਨ। ਕਿਸਾਨਾਂ ਆਪਣੀਆਂ ਫ਼ਸਲਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਕਰਨ ਲਈ ਕੱਚੇ ਖਾਲ ਚਾਲੂ ਕਰ ਰਹੇ ਹਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news