November 22, 2025 12:13 pm

ਜਰਨਲਿਸਟ ਪ੍ਰੈਸ ਕਲੱਬ (ਰਜਿ.) ਪੰਜਾਬ ਫਗਵਾੜਾ ਯੂਨਿਟ ਦਾ ਇੱਕ ਵਫਦ ਨਵ-ਨਿਯੁਕਤ ਐੱਸਪੀ ਫਗਵਾੜਾ ਨੂੰ ਮਿਲਿਆ

Share:

ਫਗਵਾੜਾ 13 ਜੂਨ (ਆਸ਼ੀਸ਼ ਗਾਂਧੀ-ਦੀਕਸ਼ਾ ਗਾਂਧੀ) ਜਰਨਲਿਸਟ ਪ੍ਰੈੱਸ ਕਲੱਬ (ਰਜਿ.) ਪੰਜਾਬ ਫਗਵਾੜਾ ਯੂਨਿਟ  ਵੱਲੋਂ ਫਗਵਾੜਾ ਦੇ ਨਵ ਨਿਯੁਕਤ ਐੱਸ.ਪੀ ਗੁਰਪ੍ਰੀਤ ਸਿੰਘ ਨੂੰ ਮਿਲ ਉਨ੍ਹਾਂ ਦਾ ਨਿੱਘਾ ਸਵਾਗਤ ਕਰ ਜੀ ਆਇਆਂ ਆਖ  ਸਨਮਾਨਿਤ ਕੀਤਾ ਗਿਆl ਜਰਨਲਿਸਟ ਪ੍ਰੈੱਸ ਕਲੱਬ ਫਗਵਾੜਾ ਦੇ ਪ੍ਰਧਾਨ ਡਾ.ਰਮਨ ਦੀ ਅਗਵਾਈ ‘ਚ ਪੱਤਰਕਾਰਾਂ ਵਲੋਂ ਐੱਸ.ਪੀ ਗੁਰਪ੍ਰੀਤ ਸਿੰਘ ਗਿੱਲ ਨੂੰ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨੂੰ ਫੀਲਡ ‘ਚ ਆ ਰਹੀਆਂ ਮੁਸ਼ਕਿਲਾਂ ਤੇ ਪੱਤਰਕਾਰਾਂ ਦੀ ਸੁਰੱਖਿਆ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਪ੍ਰਧਾਨ ਡਾ.ਰਮਨ ਅਤੇ ਕੁਲਦੀਪ ਸਿੰਘ ਨੂਰ ਨੇ ਕਿਹਾ ਕਿ ਪ੍ਰੈਸ ਸ਼ਬਦ ਦੀ ਦੁਰਵਰਤੋਂ ਕਰਨ ਵਾਲਿਆ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਅੰਦਰ ਕ੍ਰਾਈਮ ਨੂੰ ਨੱਥ ਪਾਉਣ ਲਈ ਸਥਾਨਕ ਥਾਣਿਆਂ ‘ਚ ਪੁਲਿਸ ਕਰਮਚਾਰੀਆਂ ਦੀ ਨਫਰੀ ਵਧਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਅਪਣੇ ਮਸਲੇ ਹੱਲ ਕਰਵਾਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਕ੍ਰਾਈਮ ਨੂੰ ਨੱਥ ਪਾਉਣ ਲਈ ਪੁਲਿਸ ਗਸ਼ਤ ਤੇਜ਼ ਕੀਤੀ ਜਾਵੇl ਉੱਥੇ ਹੀ ਐੱਸ.ਪੀ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਦਾ ਬਹੁਤ ਗੂੜ੍ਹਾ ਸਬੰਧ ਹੈ,ਮੀਡੀਆ ਦੀ ਕਾਰਗੁਜਾਰੀ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲੜਨ ਲਈ ਉਸ ਤੋਂ ਵੀ ਜ਼ਿਆਦਾ ਹੈl ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੀ ਅਮਨ ਸ਼ਾਤੀ ਲਈ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰੇਗੀ ਅਤੇ ਕਾਨੂੰਨ ਨੂੰ ਅਪਣੇ ਹੱਥਾਂ ਚ ਲੈਣ ਵਾਲਿਆਂ ਖਿਲਾਫ ਡੱਟ ਕੇ ਕਾਰਵਾਈ ਕਰੇਗੀ। ਇਸ ਮੌਕੇ ਕੁਲਦੀਪ ਸਿੰਘ ਨੂਰ,ਸੁਸ਼ੀਲ ਸ਼ਰਮਾ,ਅਸ਼ੋਕ ਸ਼ਰਮਾ,ਬਲਵੀਰ ਬੈਂਸ, ਸਤ ਪ੍ਰਕਾਸ਼ ਸਿੰਘ ਸੱਗੂ,ਆਸ਼ੀਸ਼ ਗਾਂਧੀ,ਪ੍ਰਵੀਨ ਕਨੌਜੀਆ,ਜੀਵਨ ਸੰਘਾ,ਅਸ਼ੋਕ ਗੋਬਿੰਦਪੁਰੀ ਆਦਿ ਮੌਜੂਦ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news