November 22, 2025 11:09 am

ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰੀ ਜੇਲ ਦੇ ਬਾਹਰ ਕੀਤੀ ਅਰਦਾਸ  

Share:

ਹੁਸ਼ਿਆਰਪੁਰ 13 ਨਵੰਬਰ (ਤਰਸੇਮ ਦੀਵਾਨਾ ) ਚੰਡੀਗੜ੍ਹ ਅਤੇ ਮੋਹਾਲੀ ਦੇ ਬਾਰਡਰ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਸਿੱਖ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਹਮਾਇਤੀ ਜਥੇਬੰਦੀਆਂ ਕਿਸਾਨ ਕਮੇਟੀ ਦੁਆਬਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦੁਆਬਾ ਵੈਲਫੇਅਰ ਸੋਸਾਇਟੀ ਕਿਸ਼ਨਗੜ੍ਹ, ਨੌਜਵਾਨ ਕਿਸਾਨ ਮਜ਼ਦੂਰ ਕਮੇਟੀ (ਸ਼ਹੀਦਾਂ) , ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਆਦਿ ਨੇ ਸਾਂਝੇ ਤੌਰ ਤੇ ਕੇਂਦਰੀ ਜੇਲ ਹੁਸ਼ਿਆਰਪੁਰ ਦੇ ਬਾਹਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਬੰਦੀ ਛੋੜ ਦਿਵਸ ਤੇ ਬੰਦੀ ਛੋੜ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਕੀਤੀ ਗਈ ਕਿ ਹੇ ਸਤਿਗੁਰੂ ਇਨਾ ਜਾਲਮ ਸਰਕਾਰਾਂ ਦੇ ਮਨ ਸਮੱਸਿਆ ਪਵੇ ਅਤੇ ਉਹ  ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰ ਦੇਣ ਇਸ ਮੌਕੇ ਜਥੇਬੰਦੀਆਂ ਦੇ ਆਗੂ ਅਕਬਰ ਸਿੰਘ ਬੂਰੇ ਜੱਟਾਂ, ਗੁਰਦੀਪ ਸਿੰਘ ਖੁਣਖੁਣ, ਹਰਬੰਸ ਸਿੰਘ ਸੰਘਾ, ਰਣਜੀਤ ਸਿੰਘ ਕਹਾਰੀ, ਗੁਰਨਾਮ ਸਿੰਘ ਸਿੰਗੜੀ ਵਾਲਾ, ਹਰਸੁਰਿੰਦਰ ਸਿੰਘ ਕਿਸ਼ਨਗੜ੍ਹ, ਗੁਰਦੀਪ ਸਿੰਘ ਚੱਕ ਝੰਡੂ ਆਦਿ ਨੇ ਅਰਦਾਸ ਦੇ ਉਪਰੰਤ ਪੱਤਰਕਾਰਾਂ ਨੂੰ ਸਾਂਝੇ ਤੌਰ ਤੇ ਕਿਹਾ ਸਰਕਾਰਾਂ ਨੇ ਜਿਵੇਂ ਰਾਜੀਵ ਗਾਂਧੀ ਦੇ ਕਾਤਲਾਂ ਅਤੇ ਬਿਲਕਸ ਬਾਨੋ ਨਾਲ ਬਲਾਤਕਾਰ ਕਰਨ ਅਤੇ ਉਸਦੇ ਪਰਿਵਾਰ ਨੂੰ ਕਤਲ ਕਰਨ ਦੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਹੈ ਪਰ ਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਇਹ ਮਨੁੱਖੀ ਅਧਿਕਾਰਾਂ ਦਾ ਅਤੇ ਜਮਹੂਰੀਅਤ ਦਾ ਵੱਡਾ ਘਾਣ ਹੈ ਇਸ ਲਈ ਉਨਾਂ ਬੰਦੀ ਸਿੰਘਾਂ ਨੂੰ ਉਨਾਂ ਨੂੰ ਤੁਰੰਤ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਸਮੇਂ  ਗ੍ਰੰਥੀ ਸਿੰਘ ਗੁਰਭੇਜ ਸਿੰਘ,ਲਖਬੀਰ ਸਿੰਘ ਜ਼ਿਲ੍ਾ ਪ੍ਰਧਾਨ, ਜੋਗਿੰਦਰ ਸਿੰਘ ਘੁੰਮਣ, ਅਮਨਦੀਪ ਸਿੰਘ ਮੋਨਾ ਕਲਾਂ, ਗੁਰਨਾਮ ਸਿੰਘ ਕਹਾਰੀ, ਉੰਕਾਰ ਸਿੰਘ ਜੌਹਲ, ਨਰਿੰਦਰ ਸਿੰਘ ਘੁੰਮਣ, ਰੁਪਿੰਦਰ ਸਿੰਘ ਜੌਹਲ, ਸੁਖਦੇਵ ਸਿੰਘ ਕਾਰੀ, ਚਰਨ ਸਿੰਘ ਮੋਨਾ ਕਲਾਂ, ਅਜਮੇਰ ਸਿੰਘ ਮੋਨਾ ਕਲਾਂ, ਬਲਜੀਤ ਸਿੰਘ ਸਾਹਰੀ, ਲਖਵਿੰਦਰ ਸਿੰਘ ਕਾਹਰੀ, ਜੋਗਾ ਸਿੰਘ ਸਾਹਰੀ ਆਦਿ ਹਾਜ਼ਰ ਸਨ!
ਫੋਟੋ :ਅਜਮੇਰ ਦੀਵਾਨਾ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news