
ਨਿਊਯਾਰਕ,14 ਜੂਨ(ਰਾਜ ਗੋਗਨਾ)-ਬੀਤੀਂ ਰਾਤ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਵਿਖੇਂ ਇਕ ਸ਼ਰਾਬ ਦੀ ਦੁਕਾਨ ‘ਤੇ ਲੁੱਟ ਦੀ ਨੀਯਤ ਨੂੰ ਲੈ ਕੇ ਹੋਈ ਗੋਲੀਬਾਰੀ ‘ਚ ਆਪਣੇ ਹੀ ਸਰਾਬ ਦੇ ਸਟੋਰ ਤੇ ਰਾਤ ਨੂੰ ਕੰਮ ਕਰਦੇ ਭਾਰਤ ਤੋ ਹਰਿਆਣਾ ਨਾਲ ਪਿਛੋਕੜ ਰੱਖਣ ਵਾਲੇ ਪਰਿਵਾਰ ਦਾ 20 ਸਾਲ ਦੀ ਉਮਰ ਦੇ ਨੋਜਵਾਨ ਅਤੇ 16 ਸਾਲਾ ਹਥਿਆਰਬੰਦ ਡਕੈਤੀ ਦੇ ਸ਼ੱਕੀ ਦੀ ਮੌਤ, ਹੋ ਗਈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜਵਾਨ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ। ਉਸ ਨੇ ਅਤੇ ਆਪਣੇ ਸਟੋਰ ਤੇ ਕਲਰਕ ਵਜੋ ਕੰਮ ਕਰਦੇ ਦੋਵਾਂ ਨੇ ਇੱਕ ਦੂਜੇ ‘ਤੇ ਕਈ ਵਾਰ ਗੋਲੀਆਂ ਚਲਾਈਆਂ। ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਪੁਲਿਸ ਦਾ ਕਹਿਣਾ ਹੈ ਕਿ ਇੱਕ 20 ਸਾਲਾ ਸ਼ਰਾਬ ਸਟੋਰ ਦੇ ਮਾਲਿਕ ਅਤੇ ਇੱਕ 16 ਸਾਲਾ ਸ਼ੱਕੀ ਵਿਅਕਤੀ ਦੀ ਹਥਿਆਰਬੰਦ ਲੁੱਟ ਦੌਰਾਨ ਦੋਵਾਂ ਵਿਚਕਾਰ ਗੋਲੀਬਾਰੀ ਦੇ ਬਾਅਦ ਮੌਤ ਹੋ ਗਈ ਹੈ।ਵਿਸਾਲੀਆ, ਕੈਲੀਫੋਰਨੀਆ ਪੁਲਿਸ ਦਾ ਕਹਿਣਾ ਹੈ ਕਿ ਇੱਕ 20 ਸਾਲਾ ਸ਼ਰਾਬ ਸਟੋਰ ਕਲਰਕ ਅਤੇ ਇੱਕ 16 ਸਾਲਾ ਸ਼ੱਕੀ ਵਿਅਕਤੀ ਦੀ ਹਥਿਆਰਬੰਦ ਡਕੈਤੀ ਦੌਰਾਨ ਦੋਵਾਂ ਵਿਚਕਾਰ ਗੋਲੀਬਾਰੀ ਹੋਈ ਅਤੇ ਥੋੜੇ ਸਮੇਂ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬੀਤੇਂ ਐਤਵਾਰ ਰਾਤ ਕਰੀਬ 11:00 ਵਜੇ ਦੇ ਕਰੀਬ ਵਾਲਨਟ ਐਵੇਨਿਊ ਅਤੇ ਗਿਡਿੰਗ ਸਟਰੀਟ ‘ਤੇ ਈਜ਼ੈੱਡ ਮਾਰਟ ਨਾਮ ਦੇ ਲਿਕਰ ਸਟੋਰ ‘ਤੇ ਵਾਪਰੀ, ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜਵਾਨ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਅਤੇ ਸਟੋਰ ਦੇ ਅੰਦਰੋਂ ਨਿਗਰਾਨੀ ਵੀਡੀਓ ਨੇ ਲੁਟੇਰੇ ਵਲੋ ਕਲਰਕ ਨੂੰ ਫੜ ਲਿਆ, ਜਿਸ ਦੀ ਪਛਾਣ ਉਸ ਦੇ ਪਰਿਵਾਰ ਨੇ ਕ੍ਰਿਸ਼ਨ ਸਿੰਘ ਵਜੋਂ ਕੀਤੀ, ਅਤੇ ਕਾਊਂਟਰ ਦੇ ਪਿੱਛੇ ਖੜ੍ਹੇ ਉਸ ਦੇ ਸਹਿ-ਕਰਮਚਾਰੀ ਨੂੰ ਵੀ , ਸ਼ੱਕੀ ਵਿਅਕਤੀ ਨੂੰ ਨਿਗਰਾਨੀ ਵੀਡੀੳ ਰਾਹੀਂ ਸਟੋਰ ਵਿੱਚ ਜਾਂਦੇ ਹੋਏ ਦੇਖਿਆ ਅਤੇ ਕਲਰਕਾਂ ਵੱਲ ਹਥਿਆਰ ਦਾ ਇਸ਼ਾਰਾ ਕਰਦੇ ਦੇਖਿਆ ਜਾ ਸਕਦਾ ਹੈ।ਕ੍ਰਿਸਨ ਸਿੰਘ ਕ੍ਰਿਸ ਸਟੋਰ ਕਲਰਕ ਨੇ ਬੰਦੂਕ ਫੜ ਲਈ ਅਤੇ ਕੁਝ ਸਕਿੰਟਾਂ ਬਾਅਦ ਉਹ ਅਤੇ ਸ਼ੱਕੀ ਦੋਵਾਂ ਨੇ ਗੋਲੀ ਚਲਾ ਦਿੱਤੀ।ਪੁਲਿਸ ਨੇ 16 ਸਾਲਾ ਸ਼ੱਕੀ ਲੁਟੇਰੇ ਨੌਜਵਾਨ ਨੂੰ ਪਾਰਕਿੰਗ ਵਿੱਚ ਪਾਇਆ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।ਕ੍ਰਿਸ਼ਨ ਸਿੰਘ ਕ੍ਰਿਸ਼ ਸਟੋਰ ਦੇ ਅੰਦਰ ਮ੍ਰਿਤਕ ਪਾਇਆ ਗਿਆ।ਨੋਜਵਾਨ ਕ੍ਰਿਸ਼ਨ ਸਿੰਘ ਕ੍ਰਿਸ਼ ਸ਼ਰਾਬ ਦੀ ਦੁਕਾਨ ਦੇ ਮਾਲਕ ਪ੍ਰਤਾਪ ਸਿੰਘ ਦਾ ਪੁੱਤਰ ਸੀ।ਮ੍ਰਿਤਕ ਆਪਣੇ ਮਾਂ ਪਿਉ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਪੁੱਤਰ ਦੇ ਪਿਤਾ ਪ੍ਰਤਾਪ ਸਿੰਘ ਨੇ ਕਿਹਾ, “ਮੇਰੀ ਪਤਨੀ ਘਰ ਵਿੱਚ ਮਰ ਰਹੀ ਹੈ। ਜੇਕਰ ਮੈਨੂੰ ਇੱਕ-ਦੋ ਦਿਨਾਂ ਵਿੱਚ ਕ੍ਰਿਸ਼ਨ ਸਿੰਘ (ਕ੍ਰਿਸ਼ ਦੀ) ਲਾਸ਼ ਨਾ ਮਿਲੀ, ਤਾਂ ਉਹ ਵੀ ਦੁਨੀਆ ਤੋ ਚਲੀ ਜਾਵੇਗੀ। ਪਿਤਾ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਉਹ ਸਿਰਫ ਆਪਣੇ ਪੁੱਤਰ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਦੇਸ਼ ਉਸ ਦੀ ਜਨਮ ਭੂਮੀ ਤੇ ਲੈ ਜਾਣਾ ਚਾਹੁੰਦਾ ਹੈ ਜਿਥੇ ਉਸ ਦਾ ਅੰਤਿਮ ਸੰਸਕਾਰ ਹੋ ਸਕੇ।