November 22, 2025 11:09 am

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਕੇ ਇਮੀਗ੍ਰੇਸ਼ਨ ਧੋਖਾਧੜੀ ਕਰਨ ਦੇ ਦੌਸ਼ ਹੇਠ ਭਾਰਤੀ ਮੂਲ ਦਾ ਠੱਗ ਏਜੰਟ ਬਿਜੇਸ਼ ਮਿਸਰਾ ਗ੍ਰਿਫਤਾਰ

Share:

ਟੌਰਾਂਟੋ, 24 ਜੂਨ (ਰਾਜ ਗੋਗਨਾ)-ਲੈਂਸਡਾਊਨ ਵਿੱਚ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਬਾਰਡਰ ਕਰਾਸਿੰਗ ਦਾ ਜੋ ਮੁੱਖ ਪ੍ਰਵੇਸ਼ ਦੁਆਰ ਹੈ ਜਿਥੇ  ਕੈਨੇਡੀਅਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਕ ਭਾਰਤੀ ਮੂਲ ਦੇ ਠੱਗ ਵਿਅਕਤੀ  ‘ਨੂੰ ਕੈਨੇਡਾ ਵਿੱਚ ਦਾਖਲ ਹੁੰਦੇ ਗ੍ਰਿਫਤਾਰ ਕੀਤਾ ਹੈ।ਜੋ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਫਰਜ਼ੀ ਯੂਨੀਵਰਸਿਟੀ ਦੇ ਸਵੀਕਾਰ ਪੱਤਰ ਜਾਰੀ ਕਰਨ ਅਤੇ ਹੋਰ ਇਮੀਗ੍ਰੇਸ਼ਨ ਨਾਲ ਸਬੰਧਤ ਫਰਜੀ ਕਾਗਜਾਤ ਕਰਕੇ ਪੜਾਈ  ਲਈ ਕੈਨੇਡਾ ਭੇਜਦਾ ਸੀ ਜਿਸ ਉੱਤੇ  ਅਪਰਾਧਿਕ ਅਪਰਾਧਾਂ ਲਈ ਉਸ ਉਤੇ  ਦੋਸ਼ ਆਇਦ  ਕੀਤੇ ਗਏ ਹਨ।ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਮੂਲ ਦਾ ਏਜੰਟ ਬ੍ਰਿਜੇਸ਼ ਮਿਸ਼ਰਾ, ਇੱਕ ਭਾਰਤੀ ਨਾਗਰਿਕ, ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਪੰਜ ਦੋਸ਼ਾਂ ਦਾ ਉਸ ਨੂੰ ਸਾਹਮਣਾ ਕਰ ਪੈ ਰਿਹਾ ਹੈ। ਜਿਸ ਨੇ ਕੈਨੇਡਾ ਵਿੱਚ  ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜੋ ਇੱਕ ਪ੍ਰਸਿੱਧ ਮੰਜ਼ਿਲ ਹੈ ਦਾ ਲਾਲਚ ਦੇ ਕੇ ਜਾਅਲੀ ਦਸਤਾਵੇਜ ਬਣਾ ਕਿ ਕੈਨੇਡਾ ਭੇਜਦਾ ਸੀ। ਜਿੰਨਾਂ ਵਿੱਚ 700 ਦੇ ਕਰੀਬ ਵਿਦਿਆਰਥੀਆ ਨੂੰ ਦੇਸ਼ ਨਿਕਾਲੇ ਦਾ ਹੁਕਮ ਵੀ ਜਾਰੀ ਹੋਇਆ ਸੀ ਕੈਨੇਡਾ ਸਰਕਾਰ ਦੀ ਦਖਲ ਅੰਦਾਜੀ ਦੇ ਨਾਲ ਜਿਸ ਨੂੰ ਰੋਕਿਆ ਗਿਆ ਸੀ ਅੰਕੜੇ ਦਰਸਾਉਂਦੇ ਹਨ ਕਿ 2022 ਵਿੱਚ ਕੈਨੇਡਾ ਵਿੱਚ ਸਰਗਰਮ ਵੀਜ਼ਾ ਵਾਲੇ 800,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸਨ, ਜਿਨ੍ਹਾਂ ਵਿੱਚ ਭਾਰਤ ਦੇ ਲਗਭਗ 320,000 ਸ਼ਾਮਲ ਸਨ।ਇਸ ਸਾਲ ਦੇ ਸ਼ੁਰੂ ਵਿੱਚ, ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਨੇ ਰਿਪੋਰਟ ਦਿੱਤੀ ਸੀ ਕਿ ਭਾਰਤ ਦੇ ਕਈ ਵਿਦਿਆਰਥੀਆਂ ਨੂੰ ਕਥਿਤ ਇਮੀਗ੍ਰੇਸ਼ਨ ਸਕੀਮ ਵਿੱਚ ਕੈਨੇਡਾ ਵਿੱਚ ਦਾਖਲ ਹੋਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਲਈ ਦੇਸ਼ ਨਿਕਾਲੇ ਦੇ ਕਾਗਜ਼ ਦਿੱਤੇ ਗਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਵਿਦਿਆਰਥੀਆਂ ਨੂੰ ਦਸਤਾਵੇਜ਼ ਜਾਅਲੀ ਹੋਣ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਨਤਕ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, “ਸਾਡੀ ਸਰਕਾਰ ਉਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਜੋ ਵਿਦਿਆਰਥੀਆ ਨਾਲ ਧੋਖਾਧੜੀ ਕਰਨ ਲਈ ਜ਼ਿੰਮੇਵਾਰ ਹਨ, ਅਤੇ ਅਸੀ ਉਹਨਾਂ ਦੀ ਸੁਰੱਖਿਆ ਕਰ ਰਹੇ ਹਾ ਜੋ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਲਈ ਇੱਥੇ ਕੈਨੇਡਾ ਵਿੱਚਆਏ ਹਨ।ਪਿਛਲੇ ਹਫ਼ਤੇ, ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਯੂਨੀਵਰਸਿਟੀ ਦੇ ਫਰਜ਼ੀ ਪੱਤਰਾਂ ਦੀ ਵਰਤੋਂ ਕਰਕੇ ਦੇਸ਼ ਵਿੱਚ ਦਾਖਲ ਹੋਣ ਵਾਲੇ ਦਰਜਨਾਂ ਵਿਦਿਆਰਥੀਆਂ ਦੇ ਯੋਜਨਾਬੱਧ ਦੇਸ਼ ਨਿਕਾਲੇ ‘ਤੇ ਰੋਕ ਲਗਾਉਣ ਦਾ ਵੀ ਐਲਾਨ ਕੀਤਾ ਸੀ।ਜਿਸ ਨਾਲ ਉਹਨਾ ਨੂੰ ਕੈਨੇਡਾ ਵਿੱਚ ਪੜਾਈ ਕਰਨ ਅਤੇ ਰਹਿਣ ਲਈ ਕਿਹਾ ਗਿਆ ਆਦੇਸ਼ ਜਾਰੀ ਕੀਤੇ ਗਏ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news