
ੳਨਟਾਰੀੳ, 3 ਅਗਸਤ (ਰਾਜ ਗੋਗਨਾ/ ਕੁਲਤਰਨ ਪਧਿਆਣਾ)- ਬੀਤੇਂ ਦਿਨ ਭਾਰਤ ਦੇ ਰਾਜ ਮਨੀਪੁਰ ਵਿੱਚ ਇੰਡੀਅਨ ਸਟੇਟ ਦੇ ਪਰਛਾਵੇਂ ਹੇਠ ਵਾਪਰੀ ਕੁੱਕੀ ਇਸਾਈ ਭਾਈਚਾਰੇ ਦੀਆਂ ਬੀਬੀਆਂ ਨਾਲ ਸਮੂਹਿਕ ਬਲਾਤਕਾਰ, ਨਗਨ ਪ੍ਰੇਡ ਅਤੇ ਪੀੜਤਾ ਦੇ ਭਰਾ ਅਤੇ ਪਿਤਾ ਦੀ ਹੱਤਿਆ ਦੀ ਘਟਨਾ ਦੀ ਰੋਸ ਵਜੋਂ, ਵੈਨਕੂਵਰ ਸਥਿਤ ਭਾਰਤੀ ਕੌਂਸਲਖਾਨੇ ਬਾਹਰ ਹੋਏ ਰੋਸ ਮੁਜਾਹਰੇ ਵਿੱਚ, ਮੂਲ ਨਿਵਾਸੀ ਮਨੀਪੁਰ ਭਾਈਚਾਰੇ ਦੀਆਂ ਔਰਤਾਂ ਅਤੇ ਮਰਦਾਂ ਨੇ ਹਿੱਸਾ ਲਿਆ ਅਤੇ ਭਾਰਤ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕੀਤੀ। ਉਨ੍ਹਾਂ 13 ਅਗਸਤ ਨੂੰ ਕੈਨੇਡਾ ਭਰ ਵਿੱਚ ਅਜਿਹੀ ਰੋਸ ਮੁਜਾਹਰੇ ਕਰਨ ਅਤੇ ਕੁੱਕੀ ਇਸਾਈ ਭਾਈਚਾਰੇ ਦੀਆਂ ਪੀੜਤ ਔਰਤਾਂ ਲਈ ਇਨਸਾਫ਼ ਵਾਸਤੇ ਸੱਦਾ ਵੀ ਦਿੱਤਾ।