
ਬਰੈੰਪਟਨ,ਉਨਟਾਰੀੳ, 9 ਜੂਨ (ਰਾਜ ਗੋਗਨਾ/ ਕੁਲਤਰਨ ਪਧਿਆਣਾ)- ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਵਿੱਚ ਬੀਤੇਂ ਦਿਨੀਂ ਹੋਏ ਇਕ ਨਗਰ ਕੀਰਤਨ ਦੌਰਾਨ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਵਿਖਾਏ ਜਾਣ ਤੋਂ ਵਿਵਾਦ ਛਿੜ ਗਿਆ ਹੈ I ਪ੍ਰਾਪਤ ਜਾਣਕਾਰੀ ਅਨੁਸਾਰ 4 ਜੂਨ ਨੂੰ ਨੂੰ ਜੋ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਸਮਾਪਤ ਹੋਇਆ ਸੀ I ਇਸ ਨਗਰ ਕੀਰਤਨ ਦੇ ਵਿੱਚ ਮਰਹੂਮ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਨਾਂ ਦੇ ਦੋ ਅੰਗਰੱਖਿਅਕਾਂ ਦੁਆਰਾ ਕਤਲ ਕੀਤੇ ਜਾਣ ਦੀ ਘਟਨਾ ਨੂੰ ਝਾਕੀ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਨੇਤਾਵਾਂ ਦਾ ਤਿੱਖਾ ਪ੍ਰਤੀਕਰਮ:ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦੇ ਕਈ ਨੇਤਾਵਾਂ ਨੇ ਟਵੀਟ ਕਰ ਇਸਦੀ ਨਿਖੇਧੀ ਕੀਤੀ ਹੈ I ਭਾਰਤ ਦੇ ਸਾਬਕਾ ਭਾਰਤੀ ਕੇਂਦਰੀ ਮੰਤਰੀ ਮਿਲਿੰਦ ਦਿਓੜਾ ਨੇ ਇਕ ਟਵੀਟ ਕਰਕੇ ਕਿਹਾ ਕਿ 5 ਕਿਲੋਮੀਟਰ ਲੰਬੇ ਨਗਰ ਕੀਰਤਨ ਵਿੱਚ ਇੰਦਰਾ ਗਾਂਧੀ ਦੇ ਕਤਲ ਨੂੰ ਦਿਖਾਏ ਜਾਣ ਤੋਂ ਬਾਅਦ ਉਹ ਘਬਰਾ ਗਏ ਹਨਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਭਰਪੂਰ ਨਿੰਦਾ: ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕੇਅ ਨੇ ਵੀ ਇਸ ਮਾਮਲੇ ਵਿੱਚ ਆਪਣਾ ਪ੍ਰਤੀਕਰਮ ਦਿੱਤਾ ਹੈ I ਇਕ ਟਵੀਟ ਵਿੱਚ ਕੈਮਰਨ ਮੈਕੇਅ ਨੇ ਕਿਹਾ ਕਿ ਕੈਨੇਡਾ ਵਿੱਚ ਇੰਦਰਾ ਗਾਂਧੀ ਦੇ ਕਤਲ ਦੇ ਜਸ਼ਨ ਮਨਾਏ ਜਾਣ ਨੂੰ ਲੈ ਕੇ ਉਹ ਦੁਖੀ ਹਨ I ਅਜਿਹੀਆਂ ਝਾਕੀਆਂ ਆਮ ਗੱਲ : ਪ੍ਰਬੰਧਕਉਧਰ ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਇਸ ਝਾਕੀ ਬਾਰੇ ਗਲਬਾਤ ਕਰਦਿਆਂ ਕਿਹਾ ਗਿਆ ਕਿ ਅਜਿਹੀਆਂ ਝਾਕੀਆਂ ਹੋਰਨਾਂ ਦੇਸ਼ਾਂ ਵਿੱਚ ਵੀ ਆਮ ਹੀ ਦਿਖਾਈਆਂ ਜਾਂਦੀਆਂ ਹਨ Iਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਨਾਲ ਗੱਲਬਾਤ ਦੌਰਾਨ ਪ੍ਰਬੰਧਕਾਂ ਵਿੱਚ ਸ਼ਾਮਿਲ ਭਗਤ ਸਿੰਘ ਨੇ ਕਿਹਾ ਸੰਨ 1984 ਦੌਰਾਨ ਹਰਮਿੰਦਰ ਸਾਹਿਬ ‘ਤੇ ਹੋਏ ਹਮਲੇ ਦੀ ਘਟਨਾ ਸਿੱਖਾਂ ਦੇ ਮਨ ਵਿੱਚ ਤਾਜ਼ਾ ਹੈ I ਇਸ ਬਾਰੇ ਅਗਲੀਆਂ ਪੀੜੀਆਂ ਨੂੰ ਵੀ ਜਾਣੂ ਹੋਣਾ ਚਾਹੀਦਾ ਹੈ ਅਤੇ ਅਜਿਹੀਆਂ ਝਾਕੀਆਂ ਭਾਰਤ , ਕੈਨੇਡਾ ਸਮੇਤ ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਕੱਢੀਆਂ ਜਾਂਦੀਆਂ ਹਨ I