August 26, 2026 5:46 pm

ਕੇਕੇਯੂ ਦੇ ਆਗੂਆਂ ਨੇ ਬਿਜਲੀ ਬੋਰਡ ਦੇ ਐਕਸੀਅਨ ਅਤੇ ਐਸ ਡੀ ਓ. ਨਾਲ ਮੀਟਿੰਗ ਕੀਤੀ 

Share:

ਦਲਜੀਤ ਕੌਰ/ਲੌਂਗੋਵਾਲ, 13 ਅਪ੍ਰੈਲ, 2023: ਕਿਰਤੀ ਕਿਸਾਨ ਯੂਨੀਅਨ ਬਲਾਕ ਲੌਂਗੋਵਾਲ ਦੇ ਆਗੂਆਂ ਦੀ ਬਿਜਲੀ ਬੋਰਡ ਦੇ ਸੁਨਾਮ ਡਵੀਜ਼ਨ ਦੇ ਐਕਸੀਅਨ ਅਤੇ ਸਬ ਡਵੀਜ਼ਨ ਲੌਂਗੋਵਾਲ ਦੇ ਐਸ ਡੀ ਓ ਸੁਭਾਸ਼ ਕੁਮਾਰ ਨਾਲ ਉਨ੍ਹਾਂ ਦੇ ਲੌਂਗੋਵਾਲ ਦਫ਼ਤਰ ਵਿਖੇ ਮੀਟਿੰਗ ਹੋਈ। ਜਿਸ ਵਿਚ ਕਿਸਾਨਾਂ ਨੂੰ ਖੇਤੀ ਮੋਟਰਾਂ ਦੀ ਬਿਜਲੀ ਸਬੰਧੀ ਆ ਰਹੀਆਂ ਸਮੱਸਿਆਵਾਂ ਤੇ ਚਰਚਾ ਕੀਤੀ ਗਈ। ਯੂਨੀਅਨ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਦੱਸੀਆਂ ਗਈਆਂ ਤੇ ਕਿਹਾ ਗਿਆ ਕਿ ਜੋ ਹੁਣ ਖੇਤੀ ਮੋਟਰਾਂ ਦੀ ਸਪਲਾਈ ਰਾਤ ਨੂੰ ਇਕ ਵਜੇ ਦਿੱਤੀ ਜਾ ਰਹੀ ਹੈ, ਉਸ ਨੂੰ ਬਦਲ ਕੇ ਸਵੇਰੇ 3 ਵਜੇ ਤੋਂ 7 ਵਜੇ ਤੱਕ ਕੀਤਾ ਜਾਵੇ। ਜਿਨ੍ਹਾਂ ਮੋਟਰਾਂ ਅਤੇ ਟਰਾਂਸਫਾਰਮਰਾਂ ਦੇ ਵਿਚਕਾਰ ਕੋਈ ਡਰੇਨ, ਰਜਵਾਹਾ, ਕੋਈ ਵੱਡੀ ਸੜਕ ਆਉਂਦੀ ਹੈ ਉਹਨਾਂ ਤੇ ਵੱਖਰੇ ਟ੍ਰਾਂਸਫਾਰਮਰ ਰੱਖੇ ਜਾਣ, ਜਿਨ੍ਹਾਂ ਮੋਟਰਾਂ ਦਾ ਲੋਡ ਵਧ ਚੁੱਕਿਆ ਹੈ ਉਨ੍ਹਾਂ ਦੇ ਟਰਾਂਸਫਾਰਮਰ ਵੱਡੇ ਕੀਤੇ ਜਾਣ, ਸਪਾਰਕਿੰਗ ਕਰਨ ਵਾਲੀਆਂ ਸਵਿੱਚਾਂ ਅਤੇ ਡੈਮੇਜ ਹੋਏ ਖੰਭਿਆਂ ਨੂੰ ਬਦਲਿਆ ਜਾਵੇ। ਜਿਸ ਤੇ ਅਧਿਕਾਰੀਆਂ ਨੇ ਕਣਕ ਦੀ ਵਾਢੀ ਤੋਂ ਫੌਰੀ ਬਾਅਦ ਇਹ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ।
ਵਫ਼ਦ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਵਿੱਤ ਸਕੱਤਰ ਬਲਵਿੰਦਰ ਸਿੰਘ ਸਾਹੋਕੇ ਅਤੇ ਦਰਸ਼ਨ ਸਿੰਘ ਅਤੇ ਸਤੀਸ਼ ਕੁਮਾਰ ਸ਼ਾਮਲ ਸਨ।
seculartvindia
Author: seculartvindia

Leave a Comment

Voting poll

[democracy id="1"]

latest news