February 22, 2026 7:03 am

ਕੇਂਦਰ ਸਰਕਾਰ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਾਂਝਾ ਪਲੇਟਫਾਰਮ ਲੱਭਣ ਦਾ ਸੱਦਾ

Share:

ਨਵੀਂ ਦਿੱਲੀ, 9 ਅਪਰੈਲ/ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਕਿਹਾ ਕਿ 2024 ਦੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਟੱਕਰ ਦੇਣ ਵਾਲੇ ਕਿਸੇ ਵੀ ਗੱਠਜੋੜ ਦੇ ਕੇਂਦਰ ਵਿੱਚ ਕਾਂਗਰਸ ਹੋਣੀ ਚਾਹੀਦੀ ਹੈ। ਸਿੱਬਲ ਨੇ ਇਹ ਵੀ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਜ਼ਬੂਤ ​​ਗੱਠਜੋੜ ਬਣਾਉਣ ਲਈ ਇਕ ਦੂਜੇ ਦੀਆਂ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉੱਘੇ ਵਿਰੋਧੀ ਧਿਰ ਦੇ ਨੇਤਾ ਸਿੱਬਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਹਿਲਾਂ ਸਾਂਝਾ ਪਲੇਟਫਾਰਮ ਲੱਭਣ ਦਾ ਸੱਦਾ ਦਿੱਤਾ। ਸਿੱਬਲ ਨੇ ਕਿਹਾ ਕਿ ਇਹ ਸਾਂਝਾ ਪਲੇਟਫਾਰਮ ਉਨ੍ਹਾਂ ਦਾ ਨਵਾਂ ਬਣਾਇਆ ‘ਇਨਸਾਫ਼’ ਪਲੇਟਫਾਰਮ ਵੀ ਹੋ ਸਕਦਾ ਹੈ, ਜੋ ਬੇਇਨਸਾਫ਼ੀ ਵਿਰੁੱਧ ਲੜਨ ਲਈ ਬਣਾਇਆ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਸਿੱਬਲ ਨੇ ਪੀਟੀਆਈ ਨਾਲ ਇੰਟਰਵਿਊ ’ਚ ਕਿਹਾ ਕਿ 2024 ਲਈ ਵਿਰੋਧੀ ਗਠਜੋੜ ਦੀ ਲੀਡਰਸ਼ਿਪ ਦੇ ਸਵਾਲ ਦਾ ਜਵਾਬ ਇਸ ਪੜਾਅ ’ਤੇ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ 2004 ਦੀ ਉਦਾਹਰਨ ਵੀ ਦਿੱਤੀ, ਜਦੋਂ ਲੋਕ ਸਭਾ ਚੋਣਾਂ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਤਤਕਾਲੀ ਸਰਕਾਰ ਨੂੰ ਵਿਰੋਧੀ ਧਿਰ ਵੱਲੋਂ ਚਿਹਰਾ ਨਾ ਐਲਾਨੇ ਜਾਣ ਦੇ ਬਾਵਜੂਦ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ। 

seculartvindia
Author: seculartvindia

Leave a Comment

Voting poll

What does "money" mean to you?
  • Add your answer

latest news