August 24, 2026 7:26 am

ਤੇਜਸਵੀ ਦੀ ਇਫ਼ਤਾਰ ਪਾਰਟੀ ਵਿੱਚ ਤੁਰ ਕੇ ਪੁੱਜੇ ਨਿਤੀਸ਼

Share:

ਪਟਨਾ, 9 ਅਪਰੈਲ/ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਸ਼ਾਮ ਨੂੰ ਤੁਰ ਕੇ ਹੀ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੱਲੋਂ ਰੱਖੀ ਇਫਤਾਰ ਪਾਰਟੀ ਵਿੱਚ ਪਹੁੰਚ ਗਏ। ਇਸ ਦੌਰਾਨ ਵੀਆਈਪੀ ਕਾਫ਼ਲਾ ਉਨ੍ਹਾਂ ਨਾਲ ਨਹੀਂ ਸੀ। ਇਸ ਤੋਂ ਪਿਛਲੇ ਸਾਲ ਇਸੇ ਤਰ੍ਹਾਂ ਦੀ ਇੱਕ ਘਟਨਾ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਜਦੋਂ ਨਿਤੀਸ਼ ਕੁਮਾਰ ਤੁਰ ਕੇ ਸਾਬਕਾ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਮਾਤਾ ਰਾਬੜੀ ਦੇਵੀ ਦੇ ਬੰਗਲੇ ’ਤੇ ਪਹੁੰਚੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਨਾਲੋਂ ਨਾਤਾ ਤੋੜ ਕੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨਾਲ ਸਰਕਾਰ ਬਣਾਉਣ ਦੀ ਆਪਣੀ ਅਗਲੀ ਯੋਜਨਾ ਦਾ ਸੰਕੇਤ ਦਿੱਤਾ ਸੀ। ਹੁਣ ‘ਮਹਾਗੱਠਜੋੜ’ ਸਰਕਾਰ ਦੀ ਅਗਵਾਈ ਕਰ ਰਹੇ ਨਿਤੀਸ਼ ਕੁਮਾਰ ਮੁਸਕੁਰਾਉਂਦੇ ਹੋਏ ਦਾਅਵਤ ਵਾਲੀ ਥਾਂ ਤੱਕ ਪਹੁੰਚੇ।ਗ ਪਾਸਵਾਨ ਦੇ ਆਉਣ ਨਾਲ ਉਤਸ਼ਾਹ ਵਧ ਗਿਆ। ਉਹ ਇੱਕ ਸਮੇੇਂ ਮੁੱਖ ਮੰਤਰੀ ਨਿਤੀਸ਼ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਸੁਰਖੀਆਂ ਵਿੱਚ ਆਏ ਸਨ। ਹਾਲਾਂਕਿ ਇਸ ਦੌਰਾਨ ਚਿਰਾਗ ਨੇ ਸਾਰੇ ਮੱਤਭੇਦਾਂ ਨੂੰ ਦਰਕਿਨਾਰ ਕਰ ਕੇ ਆਪਣੇ ਪਿਤਾ ਮਰਹੂਮ ਰਾਮਵਿਲਾਸ ਪਾਸਵਾਨ ਦੇ ਪੁਰਾਣੇ ਸਾਥੀ ਰਹੇ ਨਿਤੀਸ਼ ਦੇ ਪੈਰੀਂ ਹੱਥ ਲਾਏ। -ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news