ਪਟਿਆਲਾ, 10 ਫਰਵਰੀ//ਪਟਿਆਲਾ ਦੇ ਲਾਹੌਰੀ ਗੇਟ ਦੇ ਵਾਸੀ ਦੀ ਸ਼ਿਕਾਇਤ ਉਤੇ ਪਟਿਆਲਾ ਸਿਵਲ ਲਾਈਨਜ਼ ਪੁਲੀਸ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ (MoS Ravneet Bittu) ਦੇ ਕਰੀਬੀ ਸਹਿਯੋਗੀ ਰਾਜੇਸ਼ ਅੱਤਰੀ ਨੂੰ ਐਸਸੀ/ਐਸਟੀ ਐਕਟ (SC/ST Act) ਤਹਿਤ ਗ੍ਰਿਫ਼ਤਾਰ ਕੀਤਾ ਹੈ। ਬਾਅਦ ਵਿਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਦਾ ਦੋ-ਰੋਜ਼ਾ ਪੁਲੀਸ ਰਿਮਾਂਡ ਦੇ ਦਿੱਤਾ।
ਇਸ ਤੋਂ ਪਹਿਲਾਂ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਮੁਲਜ਼ਮ ਨੇ ਐਤਵਾਰ ਸ਼ਾਮ ਨੂੰ ਵਟਸਐਪ ‘ਤੇ ਗਲਤੀ ਨਾਲ ਹੋਈ ਕਾਲ ਦੌਰਾਨ ਉਸ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ।
