April 29, 2026 5:49 pm

ਕਸਬਾ ਮਮਦੋਟ ਚ ਸੀਵਰੇਜ ਦਾ ਪਾਣੀ ਸੜਕਾਂ ਤੇ,ਲੋਕ ਪ੍ਰੇਸ਼ਾਨ

Share:

ਮਮਦੋਟ 28 ਅਪ੍ਰੈਲ (ਗੁਰਪ੍ਰੀਤ ਸਿੰਘ ਸੰਧੂ ) ਕਸਬਾ ਮਮਦੋਟ ਵਿੱਚ ਵੱਡੀ ਲਾਗਤ ਨਾਲ ਪੈ ਰਹੇ ਸੀਵਰੇਜ ਪ੍ਰੋਜੈਕਟ ਵਿੱਚ ਹੋਈਆਂ ਭਾਰੀ ਬੇਨਿਯਮੀਆਂ ਕਾਰਨ ਉਦਘਾਟਨ ਹੋਣ ਤੋਂ ਪਹਿਲਾਂ ਹੀ ਇਸ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ।
 ਸੀਵਰੇਜ ਪ੍ਰਜੈਕਟ ਕਾਰਣ ਪੁੱਟੀਆਂ ਹੋਈਆਂ ਸੜਕਾਂ ਕਾਰਨ ਪਿਛਲੇ ਦੋ ਸਾਲ ਤੋਂ ਨਰਕ ਭਰੀ ਜਿੰਦਗੀ ਜਿਉਣ ਵਾਸਤੇ ਮਜਬੂਰ ਮਮਦੋਟ ਵਾਸੀਆਂ ਨੂੰ ਆਸ ਸੀ ਕਿ ਜਦ ਇਹ ਪ੍ਰੋਜੈਕਟ ਕੰਪਲੀਟ ਹੋ ਜਾਵੇਗਾ ਤਾਂ ਉਹਨਾਂ ਨੂੰ ਸੁਖ ਦਾ ਸਾਹ ਆਵੇਗਾ ਪਰ ਹੋਇਆ ਇਸਦੇ ਬਿਲਕੁਲ ਉਲਟ ।
 ਭਾਰੀ ਬੇਨਿਯਮੀਆਂ ਕਾਰਨ ਉਦਘਾਟਨ ਤੋਂ ਪਹਿਲਾਂ ਹੀ ਇਹ ਸੀਵਰੇਜ ਪ੍ਰੋਜੈਕਟ ਜਗਹਾ ਜਗ੍ਹਾ ਤੋਂ ਜਾਮ ਹੋ ਗਿਆ ਬਰਸਾਤ ਦਾ ਪਾਣੀ ਤਾਂ ਸੀਵਰੇਜ ਪ੍ਰੋਜੈਕਟ ਨੇ ਕੀ ਝਲਣਾ ਹੈ ਇਹ ਮਮਦੋਟ ਦਾ ਨਿਕਾਸੀ ਨਾਲੀਆਂ ਵਾਲਾ ਪਾਣੀ ਵੀ ਨਹੀਂ ਝੱਲ ਸਕਿਆ । ਗਲੀਆਂ ਬਾਜ਼ਾਰਾਂ ਵਿੱਚ ਸੀਵਰੇਜ ਦੇ ਨਿਕਾਸੀ ਗੰਦੇ ਪਾਣੀ ਦੇ ਖੜੇ ਹੋਣ ਕਾਰਨ ਜਿੱਥੇ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਹੈ ਉਥੇ ਸੜਕ ਉੱਪਰ ਸਕੂਲ ਵਾਲੇ ਰਸਤੇ ਤੇ ਖੜੇ ਗੰਦੇ ਪਾਣੀ ਕਾਰਨ ਸਿੱਖਿਆ ਦੇ ਖੇਤਰ ਵਿੱਚ ਇਲਾਕੇ ਦੀ ਨਾਮਵਰ ਸੰਸਥਾ ਸਿਟੀ ਹਾਰਟ ਸਕੂਲ ਮਮਦੋਟ ਨੂੰ ਜਾਣ ਵਾਲੇ ਰਸਤੇ ਵਿੱਚ ਚਿੱਕੜ ਖੋਭਾ ਹੋਣ ਕਾਰਨ ਸਕੂਲ ਦੋ ਦਿਨਾਂ ਵਾਸਤੇ ਬੰਦ ਕਰਨਾ ਪਿਆ ਹੈ । ਪਿਛਲੇ ਕਰੀਬ ਇੱਕ ਹਫਤੇ ਤੋਂ ਲਾਰਿਆਂ ਨਾਲ ਡੰਗ ਟਪਾ ਰਹੇ ਨਗਰ ਪੰਚਾਇਤ ਮਮਦੋਟ ਅਧਿਕਾਰੀਆਂ ਤੋਂ ਦੁਖੀ ਅੱਜ ਮਮਦੋਟ ਸੁਧਾਰ ਕਮੇਟੀ ਵੱਲੋਂ ਹੰਗਾਮੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਵਿਖੇ ਸੱਦੀ ਗਈ ।
ਹਰਸਿਮਰਨ ਸਿੰਘ ਬਾਵਾ ਦੀ ਅਗਵਾਈ ਵਿੱਚ ਸੱਦੀ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਅਗਰ ਚਾਰ ਪੰਜ ਦਿਨ ਵਿੱਚ ਸੀਵਰੇਜ ਅਤੇ ਸੜਕਾਂ ਦੇ ਕੰਮ ਵਿੱਚ ਸੁਧਾਰ ਨਾ ਹੋਇਆ ਤਾਂ ਆਉਂਦੇ ਐਤਵਾਰ ਦੀ ਮੀਟਿੰਗ ਵਿੱਚ ਸਖਤ ਫੈਸਲੇ ਲਏ ਜਾਣਗੇ।ਹਰਸਿਮਰਨ ਸਿੰਘ ਬਾਵਾ ਨੇ ਕਿਹਾ ਕਿ ਅਧਿਕਾਰੀਆਂ ਦੇ ਧਿਆਨ ਵਿੱਚ ਵਾਰ-ਵਾਰ ਲਿਆਉਣ ਦੇ ਬਾਵਜੂਦ ਵੀ ਕੋਈ ਖਾਸ ਅਸਰ ਨਹੀਂ ਹੋ ਰਿਹਾ ਜਿਸ ਕਾਰਨ ਕਸਬਾ ਵਾਸੀਆ ਨੂੰ ਮਜਬੂਰਨ ਕਸਬੇ ਦੀਆਂ ਦੁਕਾਨਾਂ ਬੰਦ ਕਰਕੇ ਰੋਸ ਧਰਨਾ ਦੇਣ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਅਧਿਕਾਰੀਆਂ ਦੀ ਹੋਵੇਗੀ । ਓਹਨਾ ਕਿਹਾ ਕਿ ਕਸਬਾ ਮਮਦੋਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੜਕ ਤੇ ਕਸਬੇ ਦਾ ਨਿਕਾਸੀ ਗੰਦਗੀ ਭਰਿਆ ਪਾਣੀ ਖੜਾ ਹੋਣ ਕਾਰਨ ਕੋਈ ਸਕੂਲ ਹੀ ਬੰਦ ਕਰਨਾ ਪਿਆ ਹੋਵੇ ।ਇਸ ਮੌਕੇ ਮਨਜੀਤ ਸਿੰਘ, ਮੰਗਤ ਰਾਮ,ਸੁਨੀਲ ਵਿੱਜ, ਜੱਗਾ ਸਿੱਧੂ, ਸੰਜੀਵ ਕੁਮਾਰ, ਜਸਕਰਨ ਸਿੰਘ, ਹਰਦੀਪ ਸਿੰਘ, ਪਵਨ ਤਿਵਾੜੀ, ਹਰਜਿੰਦਰ ਸਿੰਘ, ਜੋਗਿੰਦਰ ਸਿੰਘ, ਜੀਵਨ ਕੁਮਾਰ,ਗਗਨਦੀਪ, ਵਿਜੇ ਕੁਮਾਰ ਅਤੇ ਸੋਨੂੰ ਧਵਨ ਸਮੇਤ ਵੱਡੀ ਗਿਣਤੀ ਵਿੱਚ ਮਮਦੋਟ ਵਾਸੀ ਹਾਜਰ ਸਨ ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news