November 22, 2025 11:35 am

ਓਵਰਏਜ ਬੇਰੁਜ਼ਗਾਰਾਂ ਵੱਲੋਂ 7 ਮਈ ਨੂੰ ਜਲੰਧਰ ਵਿਖੇ ਰੋਸ਼ ਪ੍ਰਦਰਸਨ ਕਰਨ ਦਾ ਐਲਾਨ

Share:

ਦਲਜੀਤ ਕੌਰ/ਸੰਗਰੂਰ, 1 ਮਈ, 2023: ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਅਤੇ ਮਲਟੀਪਰਪਜ ਹੈਲਥ ਵਰਕਰ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਓਵਰਏਜ ਬੇਰੁਜ਼ਗਾਰ 7 ਮਈ ਨੂੰ ਜਲੰਧਰ ਦੇ ਬਜ਼ਾਰਾਂ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਭੰਡੀ ਪ੍ਰਚਾਰ ਕਰਦੇ ਹੋਏ ਰੋਸ਼ ਪ੍ਰਦਰਸਨ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਨੇ ਕਿਹਾ ਕਿ ਯੂਨੀਅਨ ਦੀ ਸਰਕਾਰ ਤੋਂ ਮੰਗ ਹੈ ਕਿ ਸਿੱਖਿਆ ਅਤੇ ਸਿਹਤ ਮਹਿਕਮੇ ਵਿੱਚ ਉਮਰ ਹੱਦ ਛੋਟ ਦੇ ਕੇ ਖਾਲੀ ਪਈਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਾਰ ਵਾਰ ਸਟੇਜਾਂ ਉੱਤੇ ਓਵਰਏਜ਼ ਬੇਰੁਜ਼ਗਾਰਾਂ ਲਈ ਉਮਰ ਹੱਦ ਵਧਾਉਣ ਦੀ ਗੱਲ ਕੀਤੀ ਜਾਦੀ ਹੈ, ਪਰ ਸਰਕਾਰ ਨੇ ਮਾਸਟਰ ਕੇਡਰ 4161 ਅਤੇ ਈ ਟੀ ਟੀ 5994 ਪੋਸਟਾਂ ਵਿੱਚ ਸਰਕਾਰ ਵੱਲੋਂ ਲਾਰਾ ਲਾਉਣ ਦੇ ਬਾਵਜੂਦ ਉਮਰ ਹੱਦ ਛੋਟ ਨਹੀਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ 20 ਅਪ੍ਰੈਲ ਨੂੰ ਸੀ ਐਮ ਹਾਊਸ ਚੰਡੀਗੜ੍ਹ ਵਿਖੇ ਯੂਨੀਅਨ ਦੀ ਮੀਟਿੰਗ ਸੀ ਐਮ ਮਾਨ ਦੇ ਡਿਪਟੀ ਪ੍ਰਿਸੀਪਲ ਸੈਕਟਰੀ ਸ ਨਵਰਾਜ ਸਿੰਘ ਬਰਾੜ ਨਾਲ ਹੋਈ ਸੀ ਜਿਸ ਵਿੱਚ ਯੂਨੀਅਨ ਨੂੰ ਇਕ ਹਫਤੇ ਵਿਚ ਮੰਗਾਂ ਸਬੰਧੀ ਸੀ ਐਮ ਮਾਨ ਨਾਲ ਮੀਟਿੰਗ ਕਰਾਉਣ ਬਾਰੇ ਵਾਆਦਾ ਕੀਤਾ ਸੀ ਜ਼ੋ ਪੂਰਾ ਨਹੀਂ ਕੀਤਾ। ਸਰਕਾਰ ਦੀ ਇਸ ਵਾਅਦਾ ਖਿਲਾਫੀ ਕਰਕੇ ਅਤੇ ਆਪਣੀਆਂ ਮੰਗਾਂ ਨੂੰ ਯਾਦ ਕਰਵਾਉਂਦੇ ਹੋਏ ਓਵਰਏਜ਼ ਬੇਰੁਜ਼ਗਾਰ ਜਲੰਧਰ ਦੇ ਬਜ਼ਾਰਾਂ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਭੰਡੀ ਪ੍ਰਚਾਰ ਕਰਦੇ ਹੋਏ ਰੋਸ਼ ਪ੍ਰਦਰਸਨ ਕਰਨਗੇ।
ਬੇਰੁਜ਼ਗਾਰ ਆਗੂਆਂ ਨੇ ਮੰਗ ਕੀਤੀ ਕਿ ਨਿਯਮਾਂ ਵਿੱਚ ਸੋਧ ਕਰਕੇ ਭਰਤੀ ਦੀ ਉਮਰ ਹੱਦ 37 ਤੋ ਵਧਾ ਕੇ 42 ਸਾਲ ਕੀਤੀ ਜਾਵੇ, ਉਮਰ ਹੱਦ ਪਾਰ ਕਰ ਚੁੱਕੇ ਸਾਰੇ ਬੇਰੁਜ਼ਗਾਰਾਂ ਨੂੰ ਘੱਟੋ ਘੱਟ ਇੱਕ ਮੌਕਾ ਦਿੱਤਾ ਜਾਵੇ, ਸਾਰੇ ਵਿਭਾਗਾਂ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕੀਤੇ ਜਾਣ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news