
ਭੁਲੱਥ , 31 ਅਗਸਤ (ਅਜੈ ਗੋਗਨਾ)—ਇੰਡੋ ਅਮੈਰੀਕਨ ਸ਼ੋਸਲ ਵੈਲਫੇਅਰ ਸੁਸਾਇਟੀ ਦੇ ਚੀਫ ਪੈਟਰਨ ਭੁਲੱਥ ਲਾਗਲੇ ਪਿੰਡ ਖੱਸਣ ਦੇ ਜੰਮਪਲ ਅਸ਼ੋਕ ਕੁਮਾਰ ਸ਼ਰਮਾਂ (ਯੂ.ਐਸ.ਏ)ਅਤੇ ਸਮਾਜ ਸੇਵੀ ਮਾਸਟਰ ਕੰਵਲਜੀਤ ਮੰਨਣ ਭੁਲੱਥ ਨੇ ਹਿਮਾਚਲ ਪ੍ਰਦੇਸ਼ ਵਿਖੇ ਹੜ੍ਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਸੀ.ਐਮ. ਰਿਲੀਫ਼ ਫੰਡ ‘ਚ ਹਲਕਾ ਚਿੰਤਪੁਰਨੀ ਦੇ ਵਿਧਾਇਕ ਸੁਦਰਸ਼ਨ ਸਿੰਘ ਬੱਬਲੂ ਦੀ ਹਾਜਰੀ ਵਿੱਚ ਸੁਸਾਇਟੀ ਵੱਲੋਂ ਦੱਸ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਟ ਕੀਤਾ। ਇਸ ਮੋਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਹਲਕਾ ਚਿੰਤਪੁਰਨੀ ਦੇ ਵਿਧਾਇਕ ਨੇ ਸਰਕਾਰ ਵੱਲੋਂ ਇੰਡੋ ਅਮੈਰੀਕਨ ਸ਼ੋਸ਼ਲ ਵੈਲਫੇਅਰ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੁਸਾਇਟੀ ਦੇ ਆਗੂਆਂ ਦਾ ਰਾਜਧਾਨੀ ਸ਼ਿਮਲਾਂ ਵਿਖੇ ਪਹੁੰਚਣ ਤੇ ਨਿੱਘਾ ਜੀ ਆਇਆ ਨੂੰ ਕਰਦੇ ਕੁੱਝ ਵਿਚਾਰਾਂ ਵੀ ਕੀਤੀਆਂ। ਅਸ਼ੋਕ ਕੁਮਾਰ ਨੇ ਕਿਹਾ ਕਿ ਇੰਡੋ ਅਮੈਰੀਕਨ ਵੈਲਫੇਅਰ ਸੁਸਾਇਟੀ ਸਮਾਜ ਵਿੱਚ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਹਿੱਸਾ ਲੈਂਦੀ ਹੈ ਅਤੇ ਸੁਸਾਇਟੀ ਵੱਲੋ ਆਏ ਦਿਨ ਲੋੜਵੰਦਾਂ ਦੀ ਮਦਦ ਲਈ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੁਸਾਇਟੀ ਦੇ ਆਗੂ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਕਰ ਰਹੇ ਹਨ ਅਤੇ ਜਲਦ ਹੋਰ ਸਹਾਇਤਾਂ ਦੇ ਉਪਰਾਲੇ ਕੀਤਾ ਜਾਣਗੇ। ਇਸ ਮੋਕੇ ਭੁਲੱਥ ਦੇ ਬਾਊ ਬਨਾਰਸੀ ਦਾਸ ਖੁੱਲਰ, ਕੌਸਲਰ ਲਕਸ਼ ਕੁਮਾਰ ਚੋਧਰੀ, ਸੁਰਿੰਦਰ ਕੱਕੜ, ਸੁਰਿੰਦਰ ਸਿੰਘ ਲਾਲੀਆ, ਸਰਪੰਚ ਮੋਹਨ ਸਿੰਘ ਡਾਲਾ, ਬਲਵਿੰਦਰ ਸਿੰਘ ਚੀਮਾਂ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਖੂਬ ਸਲਾਘਾ ਕੀਤੀ।