ਮਿਲਾਨ ਇਟਲੀ, 17 ਜੂਨ (ਸਾਬੀ ਚੀਨੀਆ) ਇਟਾਲੀਅਨ ਕਬੱਡੀ ਐਸੋਸ਼ੀਏਸ਼ਨ ਇਟਲੀ ਵੱਲੋਂ ਪਿਛਲੇ ਸਾਲ ਕਰਵਾਈ ਯੁਰਪੀ ਕਬੱਡੀ ਚੈਪੀਅਨਸ਼ਿਪ ਦੀ ਸਫਲਤਾ ਤੋਂ ਬਾਅਦ ਕਬੱਡੀ ਪ੍ਰੇਮੀਆਂ ਦੀ ਮੰਗ ਤੇ 9 ਜੁਲਾਈ ਨੂੰ ਬੈਰਗਾਮੋਂ ਜਿਲੇ ਦੇ ਵਰਦੇਲੋ ਵਿੱਚ ਓਪਨ ਕਬੱਡੀ ਚੈਂਪੀਅਨਸ਼ਿਪ ਕਰਵਾਉਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ । ਜਿਸ ਦੀਆ ਚੱਲ ਰਹੀਆਂ ਤਿਆਰੀਆਂ ਨੂੰ ਸਬੰਧੀ ਇਟਾਲੀਅਨ ਕਬੱਡੀ ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਦੀ ਭਾਰੀ ਇਕੱਤਤਰਤਾ ਹੋਈ , ਜਿਸ ਦੀ ਪ੍ਰਧਾਨਗੀ ਵਰਲਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਅਸ਼ੋਕ ਦਾਸ ਵੱਲੋਂ ਕੀਤੀ ਗਈ। ਫੈਡਰੇਸ਼ਨ ਦੇ ਦਫਤਰ ਪਲਾਸੋਲੋ ਸੁਲ ਓਲੀਓ ਵਿਖੇ ਕਬੱਡੀ ਕੱਪ ਨੂੰ ਕਰਵਾਉਣ ਲਈ ਵੱਖ ਵੱਖ ਵਿਚਾਰਾਂ ਕੀਤੀਆਂ ਅਤੇ ਡਿਊਟੀਆਂ ਵੰਡੀਆਂ ਗਈਆਂ। ਇਟਾਲੀਅਨ ਕਬੱਡੀ ਐਸੋਸ਼ੀਏਸ਼ਨ ਇਟਲੀ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਜੁਲਾਈ ਨੂੰ ਨੈਸ਼ਨਲ ਅਤੇ ਸਰਕਲ ਕਬੱਡੀ ਦੀਆਂ 24 ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਵਿੱਚ ਪਹਿਲਾ ਇਨਾਮ 3100 ਯੂਰੋ ਅਤੇ ਦੂਜਾ ਇਨਾਮ 2500 ਯੂਰੋ ਦਿੱਤਾ ਜਾਵੇਗਾ। ਕੁੜੀਆਂ ਦੀ ਨੈਸ਼ਨਲ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਕੱਪ ਵਿੱਚ 40 ਸਾਲ ਤੋਂ ਉੱਪਰ ਦੇ ਖਿਡਾਰੀਆਂ ਦਾ ਸ਼ੌਅ ਮੈਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿੱਚਕਾਰ ਹੋਵੇਗਾ। ਬੱਚਿਆਂ ਦੇ ਮੁਕਾਬਲੇ ਅਤੇ ਅੰਡਰ 20 ਸਾਲ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਫੈਡਰੇਸ਼ਨ ਵੱਲੋਂ ਇਟਲੀ ਰਹਿੰਦੇ ਭਾਰਤੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਪਰਿਵਾਰਾਂ ਸਮੇਤ ਟੂਰਨਾਮੈਂਟ ਵਿੱਚ ਪਹੁੰਚ ਕੇ ਕਬੱਡੀ ਦਾ ਅਨੰਦ ਮਾਣਿਆ ਜਾਵੇ। ਬੱਚਿਆਂ ਅਤੇ ਮਹਿਲਾਵਾਂ ਦੇ ਬੈਠਣ ਲਈ ਵਿਸ਼ੇਸ ਤੌਰ ਤੇ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਹੋਰਨਾ ਤੋ ਇਲਾਵਾ ਸੁਖਚੈਨ ਸਿੰਘ ਠੀਕਰੀਵਾਲਾ, ਸੁਰਜੀਤ ਸਿੰਘ ਜੌਹਲ, ਚੌਧਰੀ ਅਜਮਦ ਅਲੀ, ਦਲਜੀਤ ਸਿੰਘ ਜੱਗੀ, ਗੁਰਦਿਆਲ ਸਿੰਘ ਚਾਹਲ, ਕੁਲਵਿੰਦਰ ਸਿੰਘ ਚੌਧਰੀ ਆਦਿ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਇਟਲੀ ਚੋ ਹੋਣ ਵਾਲੀ ਕਬੱਡੀ ਚੈਪੀਅਨਸ਼ਿਪ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ ਫੋਟੋ ਸਾਬੀ ਚੀਨੀਆ ।
ਇਟਲੀ ਚੋ ਯੂਰਪ ਕਬੱਡੀ ਚੈਂਪੀਅਨਸ਼ਿਪ 9 ਜੁਲਾਈ ਅਹੁਦੇਦਾਰਾਂ ਦੀ ਭਾਰੀ ਇਕੱਤਤਰਤਾ
Share:
Voting poll
What does "money" mean to you?