
ਵਾਸ਼ਿੰਗਟਨ, ਡੀ.ਸੀ, 22 ਅਕਤੂਬਰ(ਰਾਜ ਗੋਗਨਾ)-ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੀ ਗੂੰਜ ਅਮਰੀਕਾ ਵਿੱਚ ਵੀ ਹੈ। ਅਮਰੀਕਾ ਵਿੱਚ ਇਜ਼ਰਾਈਲ ਪੱਖੀ ਅਤੇ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਦੇ ਵਿਚਕਾਰ, ਮਿਸ਼ੀਗਨ ਸੂਬੇ ਦੇ ਡੇਟਰਾਇਟ ਸ਼ਹਿਰ ਵਿੱਚ ਇੱਕ ਯਹੂਦੀ ਮਹਿਲਾ ਨੇਤਾ ਦੀ ਰਹੱਸਮਈ ਹੱਤਿਆ ਨੇ ਇੱਥੇ ਹਲਚਲ ਮਚਾ ਦਿੱਤੀ ਹੈ।ਪੁਲਿਸ ਇਸ ਕਤਲ ਦੇ ਕਾਰਨ ਦਾ ਪਤਾ ਨਹੀਂ ਲਗਾ ਸਕੀ ਹੈ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਕਤਲ ਦੇ ਪਿੱਛੇ ਇਜ਼ਰਾਈਲ- ਹਮਾਸ ਦੀ ਲੜਾਈ ਹੋ ਸਕਦੀ ਹੈ।ਡੇਟ੍ਰੋਇਟ ਵਿੱਚ ਸਿਨਾਗੋਗ ਨਾਂ ਦੀ ਪ੍ਰਧਾਨ ਸਮੰਥਾ ਵਾਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਘਰ ਦੇ ਬਾਹਰ ਮਾਰਿਆ ਗਿਆ ਹੈ। ਸਮੰਥਾ ਡੈਮੋਕ੍ਰੇਟਿਕ ਪਾਰਟੀ ਦੇ ਨੁਮਾਇੰਦੇ ਦੀ ਸਾਬਕਾ ਸਹਾਇਕ ਵੀ ਸੀ ਅਤੇ ਅਟਾਰਨੀ ਜਨਰਲ ਦੀ ਚੋਣ ਲਈ ਮੁਹਿੰਮ ਵਿੱਚ ਵੀ ਸਰਗਰਮ ਵਰਕਰ ਵੀਸੀ।ਪੁਲਿਸ ਅਜੇ ਤੱਕ ਕਾਤਲ ਦਾ ਪਤਾ ਨਹੀਂ ਲਗਾ ਸਕੀ ਹੈ ਅਤੇ ਕੋਈ ਠੋਸ ਉਦੇਸ਼ ਸਥਾਪਤ ਨਹੀਂ ਕੀਤਾ ਗਿਆ ਹੈ, ਪਰ ਇੱਕ ਯਹੂਦੀ ਮਹਿਲਾ ਨੇਤਾ ਹੋਣ ਦੇ ਨਾਤੇ, ਸਮੰਥਾ ਦੇ ਕਤਲ ਨੂੰ ਹਮਾਸ ਦੀ ਲੜਾਈ ਨਾਲ ਜੋੜਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਬਹੁਤ ਸਾਰੇ ਸਬੂਤ ਹਨ, ਪਰ ਅਸੀਂ ਫਿਲਹਾਲ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕਦੇ ਕਿਉਂਕਿ ਹੋਰ ਵੀ ਕਈ ਮਾਮਲੇ ਜਾਂਚ ਅਧੀਨ ਹਨ।