
ਮੁੰਬਈ, 30 ਦਸੰਬਰ/ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਆਸਟਰੇਲੀਆ ਨੇ ਭਾਰਤੀ ਮਹਿਲਾਵਾਂ ਦੀ ਟੀਮ ਨੂੰ ਤਿੰਨ ਦੌੜਾਂ ਨਾਲ ਹਰਾ ਕੇ 2-0 ਦੀ ਜੇਤੂ ਲੀਡ ਹਾਸਲ ਕਰ ਲਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮਹਿਮਾਨ ਟੀਮ ਨੇ 8 ਵਿਕਟਾਂ ’ਤੇ 258 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਫੀਬੀ ਲਿਚਫੀਲਡ ਨੇ 63 ਤੇ ਐਲੀਜ਼ ਪੈਰੀ ਨੇ 50 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਪੰਜ ਵਿਕਟਾਂ ਲਈਆਂ। ਜਵਾਬ ਵਿਚ ਭਾਰਤ ਦੀ ਰਿਚਾ ਘੋਸ਼ ਨੇ ਵੀ 96 ਦੌੜਾਂ ਦਾ ਯੋਗਦਾਨ ਦਿੱਤਾ ਪਰ ਆਸਟਰੇਲਿਆਈ ਗੇਂਦਬਾਜ਼ ਭਾਰਤੀਆਂ ਨੂੰ 255 ਦੌੜਾਂ ਤੱਕ ਸੀਮਤ ਰੱਖਣ ਵਿਚ ਕਾਮਯਾਬ ਰਹੇ। ਭਾਰਤੀ ਟੀਮ 8 ਵਿਕਟਾਂ ’ਤੇ 255 ਦੌੜਾਂ ਹੀ ਬਣਾ ਸਕੀ। ਅਨਾਬੇਲ ਸਦਰਲੈਂਡ ਨੇ 47 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਭਾਰਤ ਨੇ ਮੈਚ ਦੌਰਾਨ ਕਰੀਬ ਸੱਤ ਕੈਚ ਛੱਡੇ ਤੇ ਫੀਲਡਿੰਗ ਮਾੜੀ ਰਹੀ। -ਪੀਟੀਆ