
ਬਾਰਪੇਟਾ (ਅਸਾਮ), 24 ਜਨਵਰੀ//ਗੁਹਾਟੀ ਪੁਲੀਸ ਵੱਲੋਂ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਖ਼ਿਲਾਫ਼ ਭੀੜ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕਾਂਗਰਸੀ ਨੇਤਾ ਨੇ ਅੱਜ ਭਾਜਪਾ ਸ਼ਾਸਤ ਸੂਬੇ ਨੂੰ ਚੁਣੌਤੀ ਦਿੱਤੀ ਕਿ ਜਿੰਨਾ ਹੋ ਸਕੇ ਉਹ ਉੰਨੇ ਮਾਮਲੇ ਦਰਜ ਕਰੇ ਉਹ ਫੇਰ ਵੀ ਨਹੀਂ ਡਰਨਗੇ। ਬਾਰਪੇਟਾ ਜ਼ਿਲ੍ਹੇ ਵਿੱਚ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਸੱਤਵੇਂ ਦਿਨ ਆਪਣੇ ਪਹਿਲੇ ਜਨਤਕ ਸੰਬੋਧਨ ਵਿੱਚ ਕਾਂਗਰਸ ਆਗੂ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸਰਮਾ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ’ਤੇ ਜ਼ਮੀਨ ਅਤੇ ਸੁਪਾਰੀ ਨਾਲ ਸਬੰਧਤ ਕਈ ਦੋਸ਼ ਲਾਏ ਅਤੇ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ‘ ਭ੍ਰਿਸ਼ਟ ਮੁੱਖ ਮੰਤਰੀ’ ਨੇ ਕਰਾਰ ਦਿੱਤਾ।