November 21, 2025 3:05 am

ਅਮਰੀਕਾ ਦੇ ਦੂਜੇ ਵੱਡੇ ਸੂਬੇ ਟੈਕਸਾਸ ਨੇ  ਖੁੱਲੀਆ ਸਰਹੱਦਾਂ ਦੇ ਮੁੱਦੇ ਤੇ ਬਿਡੇਨ ਸਰਕਾਰ  ਵਿਰੁੱਧ ਮੋਰਚਾ ਖੋਲ੍ਹ ਦਿੱਤਾ 25 ਰਾਜਾਂ ਤੋਂ ਮਿਲਿਆ ਸਮਰਥਨ

Share:

ਨਿਊਯਾਰਕ , 28 ਜਨਵਰੀ (ਰਾਜ ਗੋਗਨਾ)—ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸੂਬੇ ਟੈਕਸਾਸ ਨੇ ਖੁੱਲ੍ਹੀਆਂ ਸਰਹੱਦਾਂ ਦੇ ਮੁੱਦੇ ‘ਤੇ ਬਿਡੇਨ ਸਰਕਾਰ ਵਿਰੁੱਧ ਹੁਣ ਮੋਰਚਾ ਖੋਲ੍ਹ ਦਿੱਤਾ ਹੈ। ਮੈਕਸੀਕੋ ਸਰਹੱਦ ‘ਤੇ ਕੰਟਰੋਲ ਨੂੰ ਲੈ ਕੇ ਟੈਕਸਾਸ ਅਤੇ ਬਿਡੇਨ ਸਰਕਾਰ ਵਿਚਾਲੇ ਲੜਾਈ ਹੁਣ ਤੇਜ਼ ਹੋ ਗਈ ਹੈ। ਟੈਕਸਾਸ ਰਾਜ ਦੇ ਗਵਰਨਰ ਨੇ ਇਹ ਐਲਾਨ ਕੀਤਾ  ਹੈ ਕਿ ਉਹ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਹੋਰ ਕੰਡਿਆਲੀ ਤਾਰ ਵਾੜ ਦੇ ਆਦੇਸ਼ ਦੇ ਕੇ ਬਿਡੇਨ ਪ੍ਰਸ਼ਾਸਨ ਅਤੇ ਯੂਐਸ ਸੁਪਰੀਮ ਕੋਰਟ ਦੀ ਉਲੰਘਣਾ ਕਰਨਗੇ। ਟੈਕਸਾਸ ਰਾਜ ਦੇ ਗਵਰਨਰ ਨੂੰ ਅਮਰੀਕਾ ਦੇ ਲਗਭਗ ਸਾਰੇ ਰਿਪਬਲਿਕਨ ਰਾਜਾਂ ਦੇ ਗਵਰਨਰ ਉਸ ਦਾ ਸਮਰਥਨ ਕਰ ਰਹੇ ਹਨ।ਵਧਦੇ ਹੋਏ ਪ੍ਰਵਾਸੀ ਅਮਰੀਕਾ ਲਈ ਚੁਣੌਤੀ ਬਣ ਗਏ ਹਨ। ਅਮਰੀਕਾ ‘ਚ ਵੱਡੀ ਗਿਣਤੀ ‘ਚ ਗੈਰ-ਕਾਨੂੰਨੀ ਸ਼ਰਨਾਰਥੀ (ਪ੍ਰਵਾਸੀ) ਆਉਂਦੇ ਰਹਿੰਦੇ ਹਨ।ਟੈਕਸਾਸ ਨੇ ਆਪਣੇ ਬਾਰਡਰ ਕ੍ਰਾਸਿੰਗ ਨੂੰ ਗੈਰਕਾਨੂੰਨੀ ਬਣਾਉਣ ਅਤੇ ਇਸ ਨੂੰ ਜੇਲ੍ਹ ਦੀਆਂ ਸਜ਼ਾਵਾਂ ਦੁਆਰਾ ਸਜ਼ਾਯੋਗ ਬਣਾਉਣ ਵਾਲਾ ਕਾਨੂੰਨ ਪਾਸ ਕੀਤਾ ਹੈ।ਨਾਲ ਹੀ ਬਾਰਡਰ ਤੇ  ਕੰਡਿਆਲੀ ਤਾਰ ਬੰਨ੍ਹਣ ਦੇ ਹੁਕਮ ਦਿੱਤੇ ਹਨ। ਪਰ ਅਮਰੀਕੀ ਸੁਪਰੀਮ ਕੋਰਟ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ ਅਤੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।ਸੁਪਰੀਮ ਕੋਰਟ ਨੇ ਤਰਕ ਦਿੱਤਾ ਕਿ ਕੰਡਿਆਲੀ ਤਾਰ ਗਸ਼ਤ ਵਿੱਚ ਰੁਕਾਵਟ ਪਵੇਗੀ ਅਤੇ ਪ੍ਰਵਾਸੀਆਂ ਦੀਆਂ ਜਾਨਾਂ ਨੂੰ ਵੀ  ਖ਼ਤਰੇ ਵਿੱਚ ਪਾਵੇਗੀ। ਜਿਕਰਯੋਗ ਹੈ ਕਿ ਅਮਰੀਕਾ ‘ਚ ਇਮੀਗ੍ਰੇਸ਼ਨ ਦਾ ਮੁੱਦਾ ਸੰਘੀ ਸਰਕਾਰ ਦੇ ਅਧੀਨ ਆਉਂਦਾ ਹੈ। ਪਰ ਹੁਣ ਟੈਕਸਾਸ ਰਾਜ ਬਾਰੇ ਕਿਹਾ ਹੈ ਕਿ ਸੰਘੀ ਅਦਾਲਤ ਦਾ ਫੈਸਲਾ ਹੁਣ ਪ੍ਰਵਾਸੀ ਨਾਗਰਿਕਾਂ ਦੇ ਮਾਮਲੇ ਵਿੱਚ ਲਾਗੂ ਨਹੀਂ ਹੋਵੇਗਾ। ਟੈਕਸਾਸ ਰਾਜ ਨੇ ਬਿਡੇਨ ਪ੍ਰਸ਼ਾਸਨ ਦੇ ਫੈਸਲੇ ਦੇ ਖਿਲਾਫ ਆਪਣੇ ਪੱਧਰ ‘ਤੇ ਰਾਜ ਦੀ ਸਰਹੱਦ ਦੀ ਸੁਰੱਖਿਆ ਕਰਨ ਦਾ ਫੈਸਲਾ ਕੀਤਾ ਹੈ।ਦਿਲਚਸਪ ਗੱਲ ਇਹ ਹੈ ਕਿ ਇਸ ਮਾਮਲੇ ‘ਚ ਟੈਕਸਾਸ ਸੂਬੇ ਨੂੰ ਅਮਰੀਕਾ ਦੇ 25 ਹੋਰ ਸੂਬਿਆਂ ਦਾ ਸਮਰਥਨ ਮਿਲ ਰਿਹਾ ਹੈ। ਲਗਭਗ ਸਾਰੇ ਅਮਰੀਕੀ ਰਿਪਬਲਿਕਨ ਗਵਰਨਰਾਂ ਨੇ ਸਰਹੱਦੀ ਨਿਯੰਤਰਣ ਨੂੰ ਲੈ ਕੇ ਸੰਘੀ ਸਰਕਾਰ ਵਿਰੁੱਧ ਲੜਾਈ ਵਿੱਚ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਦਾ ਸਮਰਥਨ ਕਰਨ ਵਾਲੇ ਇੱਕ ਬਿਆਨ ‘ਤੇ ਦਸਤਖਤ ਵੀ ਕੀਤੇ ਹਨ।ਰਿਪਬਲਿਕਨ ਪਾਰਟੀ ਦੇ ਗਵਰਨਰਜ਼ ਐਸੋਸੀਏਸ਼ਨ ਦੀ ਵੈਬਸਾਈਟ ‘ਤੇ ਵੀਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਬਿਡੇਨ ਪ੍ਰਸ਼ਾਸਨ ਦੀ ਆਲੋਚਨਾ ਵੀ ਕੀਤੀ ਗਈ ਹੈ।ਅਤੇ ਕਿਹਾ ਗਿਆ ਕਿ ਟੈਕਸਾਸ ਰਾਜ ਨੂੰ ਆਪਣਾ ਬਚਾਅ ਕਰਨ ਦਾ ਸੰਵਿਧਾਨਕ ਅਧਿਕਾਰ ਹੈ। ਅਤੇ ਇਸ ਹਫਤੇ ਰਿਓ ਗ੍ਰਾਂਡੇ ਦੇ ਕੰਢੇ ‘ਤੇ ਲਗਾਈ ਗਈ ਕੰਡਿਆਲੀ ਤਾਰ ਦੀ ਵਾੜ ਨੂੰ ਲੈ ਕੇ ਟੈਕਸਾਸ ਦੇ ਅਧਿਕਾਰੀਆਂ ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਵਿਚਾਲੇ ਵਿਵਾਦ ਹੋਇਆ ਸੀ। ਯੂਐਸ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਫੈਡਰਲ ਏਜੰਟ ਲੋਕਾਂ ਨੂੰ ਲੰਘਣ ਤੋਂ ਰੋਕਣ ਲਈ ਰਾਜਾਂ ਦੁਆਰਾ ਲਗਾਈਆਂ ਗਈਆਂ ਰੇਜ਼ਰ ਤਾਰਾਂ  ਨੂੰ ਕੱਟ ਸਕਦੇ ਹਨ। ਉਧਰ 25 ਰਿਪਬਲਿਕਨ ਰਾਜਾਂ ਦੇ ਰਾਜਪਾਲਾਂ ਨੇ ਕਿਹਾ ਹੈ ਕਿ ਉਹ ਸਰਹੱਦ ਨੂੰ ਸੁਰੱਖਿਅਤ ਕਰਨ ਲਈ ਰੇਜ਼ਰ ਤਾਰ ਵਾੜ ਸਮੇਤ ਹਰ ਸੰਦ ਅਤੇ ਰਣਨੀਤੀ ਦੀ ਵਰਤੋਂ ਕਰਨ ਲਈ ਸਾਥੀ ਗਵਰਨਰ ਗ੍ਰੇਗ ਐਬੋਟ ਅਤੇ ਟੈਕਸਾਸ ਰਾਜ ਦੇ ਨਾਲ ਚਟਾਨ ਵਾਗੂੰ ਖੜ੍ਹੇ ਹਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news