ਵਾਸ਼ਿੰਗਟਨ, 5 ਸਤੰਬਰ (ਰਾਜ ਗੋਗਨਾ)-ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੀ ਪਤਨੀ ਅਤੇ ਫਸਟ ਲੇਡੀ ਜਿਲ ਬਿਡੇਨ ਦੋ ਦਿਨ ਬਾਅਦ ਭਾਰਤ ਵਿੱਚ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਸਨ। ਇਸ ਤੋਂ ਪਹਿਲਾਂ ਵੀ ਦੋਵਾਂ ਦੀਆਂ ਕੋਵਿਡ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ। ਜਿਸ ਵਿੱਚ ਫਸਟ ਲੇਡੀ ਜਿਲ ਬਿਡੇਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਦਕਿ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੀ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ, ਯੂਐਸ ਦਫਤਰ ਦੇ ਅਨੁਸਾਰ, ਫਸਟ ਲੇਡੀ ਜਿਲ ਬਿਡੇਨ ਵਿੱਚ ਕੋਵਿਡ ਦੇ ਕੋਈ ਲੱਛਣ ਨਹੀਂ ਹਨ। ਇਸ ਦੌਰਾਨ ਉਹ ਆਪਣੇ ਘਰ ਡੇਲਾਵੇਅਰ ਰਾਜ ਵਿੱਚ ਸਥਿੱਤ ਆਪਣੀ ਰਿਹਾਇਸ਼ ‘ਤੇ ਹੀ ਰਹਿਣਗੇ। ਉਸ ਦੇ ਸੰਚਾਰ ਨਿਰਦੇਸ਼ਕ ਨੇ ਇਕ ਬਿਆਨ ਵਿਚ ਕਿਹਾ ਕਿ ਵ੍ਹਾਈਟ ਹਾਊਸ ਦੀ ਮੈਡੀਕਲ ਯੂਨਿਟ ਨੇ ਆਪਣੇ ਨੇੜੇ ਦੇ ਲੋਕਾਂ ਨੂੰ ਸੂਚਿਤ ਕੀਤਾ ਹੈ।ਦੱਸਣਯੋਗ ਹੈ ਕਿ ਪਹਿਲੀ ਮਹਿਲਾ ਜਿਲ ਬਿਡੇਨ ਨੇ ਆਪਣੇ ਪਤੀ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਨਾਲ ਫਸਟ ਲੇਡੀ ਜਿਲ ਬਿਡੇਨ ਨੇ 7 ਸਤੰਬਰ ਨੂੰ ਭਾਰਤ ਆਉਣ ਵਾਲੇ ਸਨ। ਵ੍ਹਾਈਟ ਹਾਊਸ ਤੋਂ ਮਿਲੀ ਜਾਣਕਾਰੀ ਮੁਤਾਬਕ ਜੋ ਬਿਡੇਨ 8 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ। ਫਿਰ ਉਹ 9 ਅਤੇ 10 ਸਤੰਬਰ ਨੂੰ ਜੀ-20 ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਜਿੱਥੇ ਰਾਸ਼ਟਰਪਤੀ ਜੀ-20 ਦੇ ਹੋਰ ਮੈਂਬਰਾਂ ਨਾਲ ਗਲੋਬਲ ਮੁੱਦਿਆਂ ਦੇ ਹੱਲ ਲੱਭਣ ਲਈ ਵਿਚਾਰਾਂ ਕਰਨਗੇ।
ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਿਡੇਨ ਕੋਰੋਨਾ ਪਾਜ਼ੀਟਿਵ, 2 ਦਿਨਾਂ ਬਾਅਦ ਭਾਰਤ ਆਉਣ ਵਾਲੀ ਸੀ
Share:
Voting poll
What does "money" mean to you?