August 25, 2026 10:55 am

ਅਤੀਕ ਕਤਲਕਾਂਡ: ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਯੂਪੀ ਪੁਲੀਸ ਨੂੰ ਨੋਟਿਸ

Share:

ਨਵੀਂ ਦਿੱਲੀ, 18 ਅਪਰੈਲ/ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੀ ਪੁਲੀਸ ਦੀ ਮੌਜੂਦਗੀ ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਯੂਪੀ ਦੇ ਡੀਜੀਪੀ ਅਤੇ ਪ੍ਰਯਾਗਰਾਜ ਦੇ ਪੁਲੀਸ ਕਮਿਸ਼ਨਰ ਤੋਂ ਚਾਰ ਹਫ਼ਤਿਆਂ ਵਿੱਚ ਰਿਪੋਰਟ ਮੰਗੀ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਰਿਪੋਰਟ ਵਿੱਚ ਹੱਤਿਆ ਦੇ ਸਾਰੇ ਪਹਿਲੂ, ਜਿਨ੍ਹਾਂ ਵਿੱਚ ਮ੍ਰਿਤਕਾਂ ਦੀ ਮੈਡੀਕਲ-ਕਾਨੂੰਨੀ ਰਿਪੋਰਟ, ਪੰਚਨਾਮਾ, ਪੋਸਟ-ਮਾਰਟਮ ਰਿਪੋਰਟ, ਪੋਸਟ-ਮਾਰਟਮ ਦੀ ਵੀਡੀਓ ਸੀਡੀ, ਘਟਨਾ ਸਥਾਨ ਦਾ ਖ਼ਾਕਾ ਅਤੇ ਮੈਜਿਸਟਰੀਅਲ ਜਾਂਚ ਰਿਪੋਰਟ ਸ਼ਾਮਲ ਹੋਣੇ ਚਾਹੀਦੇ ਹਨ। –ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news