ਮੌਕਾਪ੍ਰਸਤਾਂ ਦਾ ਗੱਠਜੋੜ ਭਾਰਤ ਦੇ ਵਰਤਮਾਨ ਅਤੇ ਭਵਿੱਖ ਲਈ ਚੰਗਾ ਨਹੀਂ: ਰਵੀ ਸ਼ੰਕਰ ਪ੍ਰਸਾਦ

ਨਵੀਂ ਦਿੱਲੀ, 17 ਜੁਲਾਈ/ਭਾਜਪਾ ਦੇ ਨੇਤਾ ਰਵੀ ਸ਼ੰਕਰ ਪ੍ਰਸਾਦ ਬੰਗਲੌਰ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੀ ਆਲੋਚਨਾ ਕਰ ਕਰਦਿਆਂ ਇਸ ਨੂੰ ਮੌਕਾਪ੍ਰਸਤਾਂ ਅਤੇ ਸੱਤਾ ਦੇ ਭੁੱਖੇ ਨੇਤਾਵਾਂ ਦੀ ਮੀਟਿੰਗ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੌਕਾਪ੍ਰਸਤਾਂ ਦਾ ਅਜਿਹਾ ਗੱਠਜੋੜ ਭਾਰਤ ਦੇ ਵਰਤਮਾਨ ਅਤੇ ਭਵਿੱਖ ਲਈ ਚੰਗਾ ਨਹੀਂ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਹੜ੍ਹ ਪ੍ਰਭਾਵਿਤ … Read more

ਪੱਛਮੀ ਬੰਗਾਲ: ਪੰਚਾਇਤੀ ਚੋਣਾਂ ਦੌਰਾਨ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋਈ

ਕੋਲਕਾਤਾ, 9 ਜੁਲਾਈ/ਪੱਛਮੀ ਬੰਗਾਲ ਵਿੱਚ ਪੰਚਾਇਤ ਚੋਣਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਇਕ ਵਿਅਕਤੀ ਮ੍ਰਿਤ ਮਿਲਿਆ ਜਦੋਂਕਿ ਦੋ ਹੋਰਨਾਂ ਜ਼ਖ਼ਮੀਆਂ ਨੇ ਦਮ ਤੋੜ ਦਿੱਤਾ। ਪੰਚਾਇਤੀ ਚੋਣਾਂ ਦੌਰਾਨ ਹਿੰਸਾ ਅਤੇ ਬੇਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ … Read more

ਗਹਿਲੋਤ-ਪਾਇਲਟ ਵਿਵਾਦ ਸੁਲਝਾਉਣ ਲੲੀ ਕਾਂਗਰਸ ਹਾੲੀ ਕਮਾਨ ਨੇ ਰਾਜਸਥਾਨ ਆਗੂਆਂ ਨਾਲ ਮੀਟਿੰਗ ਕੀਤੀ

ਨਵੀਂ ਦਿੱਲੀ, 6 ਜੁਲਾਈ/ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਰਣਨੀਤੀ ਬਣਾਉਣ ਲਈ ਅੱਜ ਪਾਰਟੀ ਦੀ ਸੂਬਾ ਇਕਾਈ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੁਲਾਕਾਤ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਾਲੇ … Read more

ਅਜੀਤ ਪਵਾਰ ਵੱਲੋਂ ਸੱਦੀ ਮੀਟਿੰਗ ਵਿੱਚ ਐੱਨਸੀਪੀ ਦੇ 53 ਵਿਚੋਂ 35 ਵਿਧਾਇਕ ਪੁੱਜੇ

ਮੁੰਬਈ, 5 ਜੁਲਾਈ/ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਸਾਰੇ ਵਿਧਾਇਕਾਂ ਨੂੰ ਅੱਜ ਮੁੰਬਈ ‘ਚ ਅਹਿਮ ਬੈਠਕ ‘ਚ ਸ਼ਾਮਲ ਹੋਣ ਲਈ ਵ੍ਹਿਪ ਜਾਰੀ ਕੀਤੀ, ਜਦਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ‘ਚ ਵਿਰੋਧੀ ਧੜੇ ਨੇ ਵੀ ਇੱਥੇ ਪਾਰਟੀ ਵਿਧਾਇਕਾਂ ਦੀ ਵੱਖਰੀ ਮੀਟਿੰਗ ਬੁਲਾਈ। ਪ੍ਰਾਪਤ ਜਾਣਕਾਰੀ ਮੁਤਾਬਕ ਅਜੀਤ ਪਵਾਰ ਵੱਲੋਂ … Read more

ਬੜੀ ਮਹਿੰਗੀ ਪਏਗੀ ਭਾਜਪਾ ਨੂੰ ਮਹਿੰਗਾਈ: ਖੜਗੇ

ਨਵੀਂ ਦਿੱਲੀ, 5 ਜੁਲਾਈ/ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਬਜ਼ੀਆਂ ਅਤੇ ਕੁਝ ਹੋਰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਅੱਜ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੀ ਜਨਤਾ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਦੇਵੇਗੀ। ਸ੍ਰੀ ਖੜਗੇ ਨੇ ਟਵੀਟ ਕੀਤਾ, ‘ਮੋਦੀ ਸਰਕਾਰ ਦੀ ਲੁੱਟ ਕਾਰਨ ਮਹਿੰਗਾਈ ਅਤੇ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ … Read more

ਸ਼ਰਦ ਪਵਾਰ ਨੇ ਐੱਨਸੀਪੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਤੇ ਲੋਕ ਸਭਾ ਮੈਂਬਰ ਸੁਨੀਲ ਤਟਕਰੇ ਨੂੰ ਪਾਰਟੀ ’ਚੋਂ ਕੱਢਿਆ

ਮੁੰਬਈ, 3 ਜੁਲਾਈ/ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਅੱਜ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਅਤੇ ਲੋਕ ਸਭਾ ਮੈਂਬਰ ਸੁਨੀਲ ਤਟਕਰੇ ਨੂੰ ‘ਪਾਰਟੀ ਵਿਰੋਧੀ’ ਗਤੀਵਿਧੀਆਂ ਲਈ ਪਾਰਟੀ ਤੋਂ ਕੱਢ ਦਿੱਤਾ। ਦੋਵਾਂ ਨੇ ਬਗਾਵਤ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਸਮਰਥਨ ਕੀਤਾ ਸੀ। ਸ੍ਰੀ ਸ਼ਰਦ ਪਵਾਰ ਨੇ ਟਵੀਟ ਕੀਤਾ, ‘ਮੈਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ … Read more

ਦਿੱਲੀ ਵਿੱਚ ਲੋਕ ਸਭਾ ਚੋਣਾਂ ਲੜਨ ਲਈ ਸੀਟਾਂ ਦੀ ਗਿਣਤੀ ਬਾਰੇ ਜਲਦੀ ਫ਼ੈਸਲਾ ਕਰੇਗੀ ਹਾਈਕਮਾਨ: ਕਾਂਗਰਸ

ਨਵੀਂ ਦਿੱਲੀ, 2 ਜੁਲਾਈ/ਕਾਂਗਰਸ ਦੇ ਦਿੱਲੀ ਇੰਚਾਰਜ ਦੀਪਕ ਬਾਰੀਆ ਨੇ ਅੱਜ ਕਿਹਾ ਕਿ ਪਾਰਟੀ ਹਾਈਕਮਾਨ ਜਲਦੀ ਹੀ ਫ਼ੈਸਲਾ ਕਰੇਗੀ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੌਮੀ ਰਾਜਧਾਨੀ ਵਿੱਚ ਕਿੰਨੀਆਂ ਸੀਟਾਂ ’ਤੇ ਚੋਣ ਲੜਨੀ ਹੈ। ਦਿੱਲੀ ਵਿੱਚ ਸੱਤ ਲੋਕ ਸਭਾ ਹਲਕੇ ਹਨ। ਗੁਜਰਾਤ ਦੇ ਕਾਂਗਰਸੀ ਆਗੂ ਬਾਬਰੀਆ ਨੇ ਸ਼ਨਿਚਰਵਾਰ ਨੂੰ ਰਸਮੀ ਤੌਰ ’ਤੇ ਪਾਰਟੀ ਦੇ … Read more

ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ ਦਾ ਸ਼ਰਦ ਪਵਾਰ ’ਤੇ ਅਸਰ ਨਹੀਂ: ਸੰਜੈ ਰਾਊੁਤ

ਮੁੰਬਈ, 2 ਜੁਲਾਈ/ਸ਼ਿਵ ਸੈਨਾ (ਊਧਵ ਬਾਲ ਠਾਕਰੇ) ਨੇਤਾ ਸੰਜੈ ਰਾਊਤ ਨੇ ਕਿਹਾ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ’ਤੇ ਆਪਣੀ ਪਾਰਟੀ ’ਚ ਫੁੱਟ ਦਾ ਕੋਈ ਅਸਰ ਨਹੀਂ ਹੈ ਅਤੇ ਉਹ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦੇ ਹਨ। ਮਹਾਰਾਸ਼ਟਰ ਵਿੱਚ ਵਾਪਰੇ ਸਿਆਸੀ ਘਟਨਾਕ੍ਰਮ ਬਾਰੇ ਇੱਕ ਟਵੀਟ ’ਚ ਰਾਊਤ ਨੇ ਕਿਹਾ, ‘‘ਮੈਂ, ਐੱਨਸੀਪੀ ਨੇਤਾ ਸ਼ਰਦ ਪਵਾਰ ਨਾਲ ਗੱਲ … Read more

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਜੀਤ ਪਵਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਹਲਫ ਲਿਆ

ਮੁੰਬਈ, 2 ਜੁਲਾਈ/ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਜੀਤ ਪਵਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਹਲਫ ਲਿਆ ਹੈ। ਵਿਧਾਨ ਸਭਾ ਵਿੱਚ ਐੱਨਸੀਪੀ ਦੇ ਕੁੱਲ 53 ਵਿਧਾਇਕ ਹਨ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿੱਚ 30 ਵਿਧਾਇਕ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਤੋਂ ਇਲਾਵਾ ਐੱਨਸੀਪੀ ਨੇਤਾਵਾ ਛਗਨ ਭੁਜਬਲ, ਧਨੰਜੈ ਮੁੰਡੇ, ਦਿਲੀਪ ਵਾਲਸੇ ਪਾਟਿਲ, ਹਸਨ ਮੁਸ਼ਰਿਫ਼, … Read more

ਮਨੀਪੁਰ ਦੇ ਦੌਰੇ ‘ਤੇ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ ਬਿਸ਼ਨੂਪੁਰ ‘ਚ ਘੰਟਿਆਂਬੱਧੀ ਰੋਕੇ ਜਾਣ ਬਾਅਦ ਹੈਲੀਕਾਪਟਰ ‘ਚ ਚੂਰਾਚੰਦਪੁਰ ਲਈ ਰਵਾਨਾ ਹੋਏ

ਇੰਫਾਲ, 29 ਜੂਨ/ਮਨੀਪੁਰ ਦੇ ਦੌਰੇ ‘ਤੇ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ ਬਿਸ਼ਨੂਪੁਰ ‘ਚ ਘੰਟਿਆਂਬੱਧੀ ਰੋਕੇ ਜਾਣ ਬਾਅਦ ਹੈਲੀਕਾਪਟਰ ‘ਚ ਚੂਰਾਚੰਦਪੁਰ ਲਈ ਰਵਾਨਾ ਹੋ ਗਏ ਤੇ ਉਨ੍ਹਾਂ ਉਥੇ ਰਾਹਤ ਕੈਂਪਾਂ ਵਿੱਚ ਹਿੰਸਾ ਪੀੜਤਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣੇ ਦੋ ਦਿਨਾਂ ਦੌਰੇ ਲਈ ਮਨੀਪੁਰ ਪੁੱਜੇ ਪਰ ਮਨੀਪੁਰ ਪੁਲੀਸ ਨੇ ਹਿੰਸਾ … Read more