ਹਾਰ ਦੇ ਡਰੋਂ ਜੰਮੂ-ਕਸ਼ਮੀਰ ’ਚ ਪੰਚਾਇਤ ਤੇ ਅਸੈਂਬਲੀ ਚੋਣਾਂ ਤੋਂ ਭੱਜ ਰਹੀ ਹੈ ਭਾਜਪਾ: ਕਾਂਗਰਸ

ਜੰਮੂ, 1 ਅਕਤੂਬਰ/ਕਾਂਗਰਸ ਨੇ ਅੱਜ ਭਾਜਪਾ ਤੋਂ ਜੰਮੂ-ਕਸ਼ਮੀਰ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ, ਪੰਚਾਇਤਾਂ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਸਮਾਂਹੱਦ ਦੱਸਣ ਦੀ ਮੰਗ ਕੀਤੀ ਅਤੇ ਦੋਸ਼ ਲਾਇਆ ਕਿ ਭਗਵਾਂ ਪਾਰਟੀ ਆਪਣੀ ਹਾਰ ਦੇ ਡਰੋਂ ਇਸ ਜਮਹੂਰੀ ਅਮਲ ਤੋਂ ਭੱਜ ਰਹੀ ਹੈ। ਜੰਮੂ-ਕਸ਼ਮੀਰ ਕਾਂਗਰਸ ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਕਿਹਾ, ‘‘ਕਿੰਨਾ ਚਿਰ ਹੋਰ ਲੋਕਾਂ ਨੂੰ ਸ਼ਹਿਰੀ … Read more

ਰਾਜਸਥਾਨ ਵਿੱਚ ਸਰਕਾਰ ਬਦਲਣ ਦੀ ਤਿੰਨ ਦਹਾਕੇ ਪੁਰਾਣੀ ਰਵਾਇਤ ਨੂੰ ਤੋੜੇਗੀ ਕਾਂਗਰਸ: ਪਾਇਲਟ

ਜੈਪੁਰ, 1 ਅਕਤੂਬਰ/ਕਾਂਗਰਸ ਨੇਤਾ ਸਚਨਿ ਪਾਇਲਟ ਨੇ ਅੱਜ ਕਿਹਾ ਕਿ ਪਾਰਟੀ ਰਾਜਸਥਾਨ ਚੋਣਾਂ ’ਚ ਇੱਕਜੁਟਤਾ ਨਾਲ ਲੜੇਗੀ ਅਤੇ ਸੂਬੇ ਵਿੱਚ ਦੁਬਾਰਾ ਸੱਤਾ ਹਾਸਲ ਕਰਦਿਆਂ ਸਰਕਾਰ ਬਦਲਣ ਦੀ 30 ਸਾਲ ਪੁਰਾਣੀ ਰਵਾਇਤ ਨੂੰ ਬਦਲੇਗੀ। ਪਾਇਲਟ ਨੇ ਇਹ ਵੀ ਕਿਹਾ ਕਿ ਕਾਂਗਰਸ 2024 ਦੀਆਂ ਚੋਣਾਂ ’ਚ ਭਾਜਪਾ ਨੂੰ ਚੁਣੌਤੀ ਦੇਣ ਦੇ ਤਾਂ ਹੀ ਸਮਰੱਥ ਹੋਵੇਗੀ ਜੇਕਰ ਰਾਜਸਥਾਨ … Read more

ਲੋਕ ਸਭਾ ਚੋਣਾਂ ਇਕਜੁਟ ਹੋ ਕੇ ਲੜੇਗਾ ‘ਇੰਡੀਆ’ ਗਠਜੋੜ; ਸੀਟਾਂ ’ਤੇ ਤਾਲਮੇਲ ਛੇਤੀ ਕਰਨ ਦਾ ਐਲਾਨ

ਮੁੰਬਈ: ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁਕਰਵਾਰ ਨੂੰ ਇਕ ਅਹਿਮ ਫੈਸਲਾ ਕੀਤਾ ਅਤੇ ਇਕਜੁਟ ਹੋ ਕੇ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕੀਤਾ। ਗਠਜੋੜ ਨੇ ਇਹ ਵੀ ਕਿਹਾ ਕਿ ਸੀਟਾਂ ਦੀ ਵੰਡ ਬਹੁਤ ਜਲਦੀ ਕਰ ਲਈ ਜਾਵੇਗੀ। ਤਾਮਿਲਨਾਡੂ ਦੇ … Read more

ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਕਜੁੱਟ ਹੋਏ, ਭਾਜਪਾ ਨੂੰ ਹਰਾਵਾਂਗੇ : ਵਿਰੋਧੀ ਧਿਰ

ਮੁੰਬਈ : ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ ਕਈ ਸੰਘਟਕ ਦਲਾਂ ਦੇ ਨੇਤਾਵਾਂ ਨੇ ਵੀਰਵਾਰ ਨੂੰ ਕਿਹਾ ਕਿ ਉਹ ਸੰਵਿਧਾਨ ਅਤੇ ਜਮਹੂਰੀਅਤ ਦੀ ਰਖਿਆ ਲਈ ਇਕਜੁੱਟ ਹੋ ਗਏ ਹਨ ਅਤੇ ਭਾਰਤੀ ਜਨਤਾ ਪਾਰਟੀ ਵਿਰੁਧ ਅਗਲੀਆਂ ਲੋਕ ਸਭਾ ਚੋਣਾਂ ਵਿਚ ਮਿਲ ਕੇ ਲੜਨਗੇ। ਵਿਰੋਧੀ ਪਾਰਟੀਆਂ ਦੇ ਆਗੂ ਇਥੇ ਇਕ ਪੰਜ ਤਾਰਾ ਹੋਟਲ ਵਿਚ ਇਕੱਠੇ … Read more

ਕਰਨਾਟਕ ’ਚ ਗ੍ਰਹਿ ਲਕਸ਼ਮੀ ਯੋਜਨਾ ਸ਼ੁਰੂ: ਏਪੀਐੱਲ ਤੇ ਬੀਪੀਐੱਲ ਪਰਿਵਾਰਾਂ ਦੀਆਂ ਮਹਿਲਾ ਮੁਖੀਆਂ ਨੂੰ ਮਿਲਣਗੇ 2000 ਰੁਪਏ ਮਾਸਿਕ

ਬੰਗਲੌਰ, 30 ਅਗਸਤ/ਕਰਨਾਟਕ ਸਰਕਾਰ ਨੇ ਏਪੀਐੱਲ ਤੇ ਬੀਪੀਐੱਲ ਕਾਰਡਧਾਰਕ ਪਰਿਵਾਰਾਂ ਦੀਆਂ 1.1 ਕਰੋੜ ਮਹਿਲਾ ਮੁਖੀਆਂ ਨੂੰ 2,000 ਰੁਪਏ ਦੀ ਮਾਸਿਕ ਸਹਾਇਤਾ ਦੇਣ ਲਈ ਅੱਜ ਤੋਂ ਰਾਜ ਵਿੱਚ ‘ਗ੍ਰਹਿ ਲਕਸ਼ਮੀ’ ਯੋਜਨਾ ਸ਼ੁਰੂ ਕਰ ਦਿੱਤੀ।

ਯੂਪੀ ਕਾਂਗਰਸ ਪ੍ਰਿਯੰਕਾ ਗਾਂਧੀ ਨੂੰ ਵਾਰਾਨਸੀ ਤੋਂ ਚੋਣ ਲੜਾਉਣ ਦੀ ਇੱਛੁਕ

ਲਖਨਊ, 27 ਅਗਸਤ/ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਅਗਾਮੀਂ ਲੋਕ ਸਭਾ ਚੋਣਾਂ ਵਿੱਚ ਸੀਨੀਅਰ ਪਾਰਟੀ ਆਗੂ ਪ੍ਰਿਯੰਕਾ ਗਾਂਧੀ ਨੂੰ ਵਾਰਾਨਸੀ ਤੋਂ ਚੋਣ ਲੜਾਉਣ ਦੀ ਇੱਛੁਕ ਹੈ। ਇਸ ਸਬੰਧੀ ਮਤਾ ਛੇਤੀ ਹੀ ਕਾਂਗਰਸ ਦੀ ਉਚ ਲੀਡਰਸ਼ਿਪ ਨੂੰ ਭੇਜਿਆ ਜਾਵੇਗਾ। ਇਹ ਜਾਣਕਾਰੀ ਉੱਤਰ ਪ੍ਰਦੇਸ਼ ਦੇ ਨਵ-ਨਿਯੁਕਤ ਸੂਬਾਈ ਮੁਖੀ ਅਜੈ ਰਾਏ ਨੇ ਅੱਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ … Read more

ਮੱਧ ਪ੍ਰਦੇਸ਼ ’ਚ ਚੋਣਾਂ ਜਿੱਤਣ ਮਗਰੋਂ ਜਾਤ ਅਧਾਰਿਤ ਜਨਗਣਨਾ ਕਰਾਵਾਂਗੇ: ਖੜਗੇ

ਭੋਪਾਲ, 22 ਅਗਸਤ/ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਮੱਧ ਪ੍ਰਦੇਸ਼ ਅਸੈਂਬਲੀ ਚੋਣਾਂ ਜਿੱਤਣ ਮਗਰੋਂ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਜਾਤ ਅਧਾਰਿਤ ਜਨਗਣਨਾ ਕਰਵਾਏਗੀ। ਖੜਗੇ ਇਥੇ ਬੁੰਦੇਲਖੰਡ ਖਿੱਤੇ ਵਿੱਚ ਸਾਗਰ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਭਾਜਪਾ ਸ਼ਾਸਿਤ ਰਾਜ ਵਿੱਚ ਇਸ ਸਾਲ ਦੇ ਅਖੀਰ ’ਚ ਅਸੈਂਬਲੀ ਚੋਣਾਂ ਹੋਣੀਆਂ ਹਨ। ਪੀਟੀਆਈ

ਈਸੀ ਨੇ ਨੋਟਿਸ ਦੇ ਜਵਾਬ ਲਈ ਐੱਨਸੀਪੀ ਦੇ ਦੋਵੇਂ ਧੜਿਆਂ ਨੂੰ ਤਿੰਨ ਹਫਤਿਆਂ ਦਾ ਹੋਰ ਸਮਾਂ ਦਿੱਤਾ

ਨਵੀਂ ਦਿੱਲੀ, 16 ਅਗਸਤ/ਚੋਣ ਕਮਿਸ਼ਨ (ਈਸੀ) ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਦੋਵੇਂ ਧੜਿਆਂ ਨੂੰ ਪਾਰਟੀ ਦੇ ਨਾਂ ਤੇ ਨਿਸ਼ਾਨ ਬਾਰੇ ਦਿੱਤੇ ਗਏ ਨੋਟਿਸ ਬਾਰੇ ਜਵਾਬ ਦੇਣ ਲਈ ਤਿੰਨ ਹਫਤਿਆਂ ਦਾ ਹੋਰ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦੋਹਾਂ ਧੜਿਆਂ ਜਿਨ੍ਹਾਂ ’ਚੋਂ ਇਕ ਧੜੇ ਦੀ ਅਗਵਾਈ ਸ਼ਰਦ ਪਵਾਰ ਵੱਲੋਂ ਕੀਤੀ ਜਾਂਦੀ ਹੈ ਤੇ ਦੂਜੇ ਧੜੇ … Read more

ਕਾਂਗਰਸ ਮਨੀਪੁਰ ਮਾਮਲੇ ’ਤੇ ਲੋਕ ਸਭਾ ’ਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ, ਸਪੀਕਰ ਨੇ ਚਰਚਾ ਲਈ ਪ੍ਰਵਾਨਗੀ ਦਿੱਤੀ

ਕਾਂਗਰਸ ਨੇ ਮਨੀਪੁਰ ਹਿੰਸਾ ਦੇ ਮਾਮਲੇ ’ਤੇ ਲੋਕ ਸਭਾ ‘ਚ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤਾ। 50 ਤੋਂ ਵੱਧ ਮੈਂਬਰਾਂ ਨੇ ਇਸ ਦਾ ਸਮਰਥਨ ਕੀਤਾ ਹੈ।ਇਸ ਦੌਰਾਨ ਸਪੀਕਰ ਓਮ ਬਿਰਲਾ ਨੇ ਇਸ ਮਤੇ ’ਚ ਚਰਚਾ ਨੂੰ ਪ੍ਰਵਾਨਗੀ ਦੇ ਦਿੱਤੀ। ਸਭਾ ‘ਚ ਪਾਰਟੀ ਦੇ ਵ੍ਹਿਪ ਮਨਿਕਮ ਟੈਗੋਰ ਨੇ ਦੱਸਿਆ ਕਿ ਬੇਭਰੋਸਗੀ ਮਤਾ ਸਦਨ ​​’ਚ ਪਾਰਟੀ … Read more

ਵਿਰੋਧੀ ਪਾਰਟੀਆਂ ਦੀ ਦੋ ਦਿਨਾਂ ਮੀਟਿੰਗ ’ਚ ਹਿੱਸਾ ਲੈਣ ਲਈ ਸੋਨੀਆ, ਰਾਹੁਲ ਤੇ ਖੜਗੇ ਬੰਗਲੌਰ ਪੁੱਜੇ

ਬੰਗਲੌਰ (ਕਰਨਾਟਕ) , 17 ਜੁਲਾਈ/ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਵਿਰੋਧੀ ਪਾਰਟੀਆਂ ਦੀ ਦੋ ਦਿਨਾਂ ਮੀਟਿੰਗ ਵਿੱਚ ਹਿੱਸਾ ਲੈਣ ਲਈ ਇਥੇ ਪੁੱਜ ਗਏ ਹਨ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। … Read more