ਦਿੜ੍ਹਬਾ ਵਿਖੇ ਸਬ ਡਵੀਜ਼ਨਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਲਈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਦਲਜੀਤ ਕੌਰ/ਦਿੜ੍ਹਬਾ/ਸੰਗਰੂਰ, 22 ਮਈ, 2023: ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਸਬ ਡਵੀਜ਼ਨਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਪੱਖੀ ਸੋਚ ਸਦਕਾ ਛੇਤੀ ਹੀ ਅਸੀਂ ਦਿੜ੍ਹਬਾ ਸਬ ਡਵੀਜ਼ਨ ਦੇ ਲੋਕਾਂ ਦੀ ਚਿਰਾਂ ਤੋਂ … Read more

ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਗਾ ਦੀ ਸੂਬਾ ਪੱਧਰੀ ਰੈਲੀ ਦੀ ਤਿਆਰੀਆਂ ਸਬੰਧੀ ਲਾਮਬੰਦੀ ਮੀਟਿੰਗ 

ਦਲਜੀਤ ਕੌਰ/ਲੌਂਗੋਵਾਲ, 22 ਮਈ, 2023: ਹਰ ਖੇਤ ਤੱਕ ਨਹਿਰੀ ਅਤੇ ਹਰ ਘਰ ਤੱਕ ਸਾਫ਼ ਪੀਣ ਯੋਗ ਪਾਣੀ ਪਹੁੰਚਦਾ ਕਰਨ, ਕੁਦਰਤ ਅਤੇ ਵਾਤਾਵਰਣ ਪੱਖੀ ਤੇ ਹੰਢਣਸਾਰ ਬਦਲਵੇਂ ਖੇਤੀ ਮਾਡਲ ਨੂੰ ਲਾਗੂ ਕਰਵਾਉਣ, ਸਾਰੀ ਖੇਤੀ ਪੈਦਾਵਾਰ ਦੀ ਸਵਾਮੀਨਾਥਨ ਫਾਰਮੂਲੇ ਤਹਿਤ ਐਮ.ਐਸ.ਪੀ. ’ਤੇ ਖਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਰਸਾਇਣਕ ਖੇਤੀ ਕਾਰਨ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਤੇ ਲੀਕ ਮਾਰਨੀ … Read more

ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਪਹਿਲਵਾਨਾਂ ਦੇ ਹੱਕ ਵਿੱਚ ਜੰਤਰ ਮੰਤਰ ਦਿੱਲੀ ‘ਚ ਰੋਸ ਪ੍ਰਦਰਸ਼ਨ 

ਦਲਜੀਤ ਕੌਰ/ਦਿੱਲੀ, 21 ਮਈ, 2023: ਓਲੰਪੀਅਨ ਪਹਿਲਵਾਨਾਂ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਜੰਤਰ ਮੰਤਰ ਦਿੱਲੀ ਵਿਖੇ ਹੋ ਰਹੇ ਸੰਘਰਸ਼ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ ਅਤੇ ਜਥੇਬੰਦਕ ਸਕੱਤਰ ਨਰਭਿੰਦਰ ਸਿੰਘ ਦੀ ਅਗਵਾਈ ਹੇਠ ਸਭਾ ਦੇ ਸਰਗਰਮ ਸਾਥੀ ਮੈਂਬਰਾਂ ਨਾਲ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ … Read more

ਕਿਸਾਨ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ਼ ਟਰੈਕਟਰ ਮਾਰਚ – ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੀ ਜਲਦ ਉਸਾਰੀ ਲਈ ਸੰਘਰਸ਼ 

ਦਲਜੀਤ ਕੌਰ/ਸੰਗਰੂਰ, 21 ਮਈ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਕਾਲਜ ਦੀ ਉਸਾਰੀ ਤੇ ਹਾਈ ਕੋਰਟ ਵਿੱਚੋਂ ਰੋਕ ਲਗਾਉਣ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤੇ ਸੰਘਰਸ਼ ਤਹਿਤ ਅੱਜ ਕਿਸਾਨ ਜਥੇਬੰਦੀਆਂ ਦੇ ਵਰਕਰ ਅਤੇ ਇਲਾਕੇ ਦੀ ਸੰਗਤ ਨੇ ਮਸਤੂਆਣਾ ਸਾਹਿਬ ਵਿਖੇ ਇਕੱਠੇ ਹੋ ਕੇ ਉੱਥੋਂ ਪਿੰਡ ਲਿੱਦੜਾਂ, ਚੰਗਾਲ, ਬੰਗਾਂਵਾਲੀ, ਛੰਨਾਂ, … Read more

ਸੀਏਮਸੀ ਤੋਂ ਆਏ ਪ੍ਰੋ. ਡਾ. ਵਿਨੀਤ ਜੈਸਨ ਨੇ ਸਵ. ਪਿ੍ਰੰ. ਓਮ ਪ੍ਰਕਾਸ਼ ਬੱਗਾ ਨੂੰ ਦਿੱਤੀ ਸ਼ਰਧਾਂਜਲੀ ਅਤੇ ਸਿੱਖਿਆ ਦੀ ਮਹੱਤਾ ਬਾਰੇ ਦਿੱਤੀ ਜਾਣਕਾਰੀ

ਹੁਸ਼ਿਆਰਪੁਰ 21  ਮਈ (ਤਰਸੇਮ ਦੀਵਾਨਾ) ਸਾਬਕਾ ਵਿਧਾਇਕ ਸਵ. ਪਿ੍ਰੰ. ਓਮ ਪ੍ਰਕਾਸ਼ ਬੱਗਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗਰੀਬੀ ਅਤੇ ਅਪੰਗਤਾ ਸਿੱਖਿਆ ਵਿੱਚ ਰੁਕਾਵਟ ਨਹੀਂ ਵਿਸ਼ੇ ਤੇ ਇਸ ਵਿਸ਼ੇਸ਼ ਸਮਾਗਮ ਉਹਨਾਂ ਦੇ ਸੁਪੁੱਤਰ ਡਾ. ਅਜੈ ਬੱਗਾ ਵੱਲੋਂ ਡੀਏਵੀ ਸਕੂਲ ਦੇ ਹਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ਤੇ ਜਮਾਲਪੁਰ ਲੁਧਿਆਣਾ ਵਿੱਚ ਸਥਿਤ ਇੰਸਟੀਚਿਊਟ ਫਾਰ ਬਲਾਈਡ ਤੋਂ ਆਏ … Read more

ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਵਿਦਿਆਰਥੀਆਂ ਦਾ ਰਿਆਤ ਬਾਹਰਾ ਕਾਲਜ ਹੁਸਿ਼ਆਰਪੁਰ ਵਿਖੇ ਵਿੱਦਿਅਕ ਟੂਰ ਲਗਾਇਆ

ਹੁਸਿ਼ਆਰਪੁਰ, 21 ਮਈ (ਤਰਸੇਮ ਦੀਵਾਨਾ)- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਰਵਪੱਖੀ ਮਿਆਰੀ ਸਿੱਖਿਆ ਦੇਣ ਦੇ ਟੀਚੇ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਦੇ ਹੁਕਮਾਂ ਅਤੇ ਜਿ਼ਲ੍ਹਾ ਸਿੱਖਿਆ ਅਫਸਰ ਹਰਭਗਵੰਤ ਸਿੰਘ ਅਤੇ ਪ੍ਰਿੰਸੀਪਲ ਸੁਰਜੀਤ ਸਿੰਘ ਦੀ ਯੋਗ ਅਗਵਾਈ ’ਚ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦਾ ਰਿਆਤ ਬਾਹਰਾ … Read more

ਬ੍ਰਹਮਲੀਨ ਸੰਤ ਪ੍ਰੀਤਮ ਦਾਸ ਬਾਬੇ ਜੌੜੇ ਦੇ  34ਵੀਂ ਬਰਸੀ ਸਮਾਗਮ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਹੋਈਆਂ ਨਤਮਸਤਿਕ       

ਹੁਸ਼ਿਆਰਪੁਰ 21 ਮਈ  (ਤਰਸੇਮ ਦੀਵਾਨਾ) ਮਹਾਨ ਤਪੱਸਵੀ ਬ੍ਰਹਮਲੀਨ ਸ੍ਰੀਮਾਨ 108 ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਦੇ 34ਵੇਂ ਬਰਸੀ ਸਮਾਗਮ ਡੇਰਾ ਸੰਤ ਪ੍ਰੀਤਮ ਦਾਸ ਰਸੂਲਪੁਰ ਵਿਖੇ ਮੌਜੂਦਾ ਗੱਦੀਨਸ਼ੀਨ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.) ਪੰਜਾਬ ਦੀ ਰਹਿਨੁਮਾਈ ਹੇਠ ਬੜੇ ਸਤਿਕਾਰ ਸ਼ਰਧਾ ਪੂਰਵਕ ਮਨਾਏ ਗਏ।  ਸ੍ਰੀ ਅਖੰਡ ਪਾਠ ਸਾਹਿਬ … Read more

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬਖ਼ਸ਼ੀਵਾਲਾ ਵਿਖੇ 45 ਲੱਖ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ

ਦਲਜੀਤ ਕੌਰ/ਸੁਨਾਮ ਊਧਮ ਸਿੰਘ ਵਾਲਾ, 20 ਮਈ, 2023: ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਪਿਛਲੇ ਮਹੀਨਿਆਂ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੈਬਨਿਟ ਮੰਤਰੀ ਵੱਲੋਂ ਹੁਣ ਪੜਾਅਵਾਰ ਤਰੀਕੇ ਨਾਲ ਵਿਕਾਸ ਕਾਰਜਾਂ … Read more

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਕਰਨ ਲਈ ਲਗਾਏ ਜਾ ਰਹੇ ਕਲੱਸਟਰ ਪੱਧਰੀ ਜਾਗਰੂਕਤਾ ਕੈਂਪਾਂ ਦੀ ਖੁਦ ਸੰਭਾਲੀ ਕਮਾਨ 

ਦਲਜੀਤ ਕੌਰ/ਭਵਾਨੀਗੜ੍ਹ/ਸੰਗਰੂਰ, 19 ਮਈ, 2023: ਵਿਧਾਨ ਸਭਾ ਹਲਕਾ ਸੰਗਰੂਰ ਦੇ ਕਿਸਾਨਾਂ ਨੂੰ ਬੰਦ ਪਏ ਨਹਿਰੀ ਖਾਲਿਆਂ ਨੂੰ ਬਹਾਲ ਕਰਨ ਅਤੇ ਨਵੇਂ ਮੋਘਿਆਂ ਦੀ ਤਜ਼ਵੀਜ਼ ਦੇ ਨਾਲ ਨਾਲ ਖਾਲਾਂ ਨੂੰ ਅੰਡਰਗਰਾਊਂਡ ਪਾਈਪਾਂ ਰਾਹੀਂ ਕਵਰ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਚੱਲ ਰਹੇ ਕਲੱਸਟਰ ਪੱਧਰੀ ਜਾਗਰੂਕਤਾ ਕੈਂਪਾਂ ਦੀ ਕਮਾਨ ਖੁਦ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸੰਭਾਲੀ ਗਈ … Read more

ਮੂਰਤੀ ਸਥਾਪਨਾ ਤੇ  ਸੰਤ, ਸੰਸਦ ਮੈਂਬਰ, ਵਿਧਾਇਕ, ਉਦਯੋਗਪਤੀ ਅਤੇ ਕਈ ਹਿੰਦੂ ਸੰਗਠਨਾਂ ਦੇ ਆਗੂ  ਪਹੁੰਚਣਗੇ: ਨਿਸ਼ਾਂਤ ਸ਼ਰਮਾ*

ਹੁਸ਼ਿਆਰਪੁਰ 19 ਮਈ  (ਤਰਸੇਮ ਦੀਵਾਨਾ ) ਪ੍ਰਾਚੀਨ ਸ਼ਿਵ ਸਾਗਰ ਮਹਾਕਾਲੀ ਮੰਦਿਰ ਗੁਲਮੋਹਰ ਸਿਟੀ ਵਡਾਲਾ ਰੋਡ ਖਰੜ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਅਤੇ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਮਾਤਾ ਮਹਾਕਾਲੀ ਜੀ ਦੇ ਆਸ਼ੀਰਵਾਦ ਅਤੇ … Read more