ਸ੍ਰੀਨਗਰ, 22 ਜੁਲਾਈ//ਜੰਮੂ ਕਸ਼ਮੀਰ ਪੁਲੀਸ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਤਿਵਾਦੀਆਂ ਵੱਲੋਂ ਸੋਸ਼ਲ ਮੀਡੀਆ, ਵੈੱਬਸਾਈਟ ਤੇ ਜਾਰੀ ਕੋਈ ਵੀ ਵੀਡੀਓ ਨੂੰ ਅੱਗੇ ਸਾਂਝਾ ਨਾ ਕੀਤਾ ਜਾਵੇ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਜੈਸ਼ ਵੱਲੋਂ ਬੌਲੀਵੁੱਡ ਫ਼ਿਲਮ ‘ਫੈਂਟਮ’ ਅਤੇ ਅਦਾਕਾਰ ਸੈਫ਼ ਅਲੀ ਖਾਨ ਦੀ ਫੋਟੋ ਨਾਲ ਜਾਰੀ 5.55 ਮਿੰਟ ਦੇ ਇਕ ਵੀਡੀਓ ਨੂੰ ਦੁਸ਼ਮਣਾਂ ਵੱਲੋਂ ਸੋਮਵਾਰ ਦੁਪਿਹਰ 2 ਵਜੇ ਸਾਂਝਾ ਕੀਤਾ ਗਿਆ ਹੈ। ਪੁਲੀਸ ਪ੍ਰਸ਼ਾਸਨ ਨੇ ਇਸ ਵੀਡੀਓ ਨੂੰ ਅੱਗੇ ਨਾ ਸਾਂਝਾ ਕਰਨ ਅਤੇ ਇਸ ਦੀ ਸੂਚਨਾ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਨੂੰ ਵੀਡੀਓ ਪ੍ਰਾਪਤ ਹੋਣ ‘ਤੇ ਆਪਣੇ ਸੁਪਰਵਾਈਜ਼ਰ ਨੂੰ ਸੂਚਨਾ ਦੇਣ ਲਈ ਕਿਹਾ ਗਿਆ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਸਥਿਤੀ ਵਿਚ ਇਸ ਵੀਡੀਓ ਨੂੰ ਅੱਗੇ ਭੇਜਣ ਤੋਂ ਰੋਕਿਆ ਜਾਵੇ।- ਆਈਏਐੱਨਐੱਸ