February 4, 2026 3:27 am

ਸੰਸਦ ਮੈਂਬਰ ਦਾਨਿਸ਼ ਅਲੀ ਫੋਨ ’ਤੇ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

Share:

ਨਵੀਂ ਦਿੱਲੀ, 7 ਫਰਵਰੀ//ਲੋਕ ਸਭਾ ਮੈਂਬਰ ਕੁੰਵਰ ਦਾਨਿਸ਼ ਅਲੀ ਨੂੰ ਫੋਨ ’ਤੇ ਧਮਕੀਆਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਮੱਧ ਦਿੱਲੀ ਸਥਿਤ ਉਨ੍ਹਾਂ ਦੇ ਦਫ਼ਤਰ ’ਚ ਉਨ੍ਹਾਂ ਨੂੰ ਧਮਕੀ ਭਰਿਆ ਫੋਨ ਆਇਆ। ਇਕ ਅਧਿਕਾਰੀ ਨੇ ਦੱਸਿਆ ਕਿ ਤਿਲਕ ਮਾਰਗ ਪੁਲੀਸ ਸਟੇਸ਼ਨ ’ਚ ਅਲੀ ਦੇ ਦਫਤਰ ਤੋਂ ਸ਼ਿਕਾਇਤ ਮਿਲੀ ਹੈ। ਸ਼ਿਕਾਇਤ ਅਨੁਸਾਰ ਮੰਗਲਵਾਰ ਰਾਤ 8 ਤੋਂ 8.30 ਵਜੇ ਤੱਕ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੰਸਦ ਮੈਂਬਰ ਦਫ਼ਤਰ ਦੇ ਨੰਬਰ ’ਤੇ ਵਾਰ-ਵਾਰ ਕਾਲਾਂ ਕੀਤੀਆਂ। ਫੋਨ ਕਰਨ ਵਾਲੇ ਨੇ ਪੁੱਛਿਆ ਕਿ ਕੀ ਇਹ ਦਾਨਿਸ਼ ਅਲੀ ਦਾ ਦਫਤਰ ਹੈ। ਜਦੋਂ ਅਲੀ ਦੇ ਨਿੱਜੀ ਸਕੱਤਰ ਨੇ ਪੁਸ਼ਟੀ ਕੀਤੀ ਤਾਂ ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਜਦੋਂ ਫੋਨ ਨੰਬਰ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਇਸੇ ਨੰਬਰ ਤੋਂ ਇੱਕ ਕਾਲ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ ’ਤੇ ਵੀ ਆਈ ਸੀ ਜਿਸ ਦਾ ਜਵਾਬ ਨਹੀਂ ਦਿੱਤਾ ਗਿਆ ਕਿਉਂਕਿ ਸੰਸਦ ਮੈਂਬਰ ਇੱਕ ਮੀਟਿੰਗ ਵਿੱਚ ਸੀ।” ਇਸ ਦੌਰਾਨ ਅਲੀ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਕੱਲ੍ਹ ਕਿਸੇ ਨੇ ਮੇਰੇ ਦਫ਼ਤਰ ਵਿੱਚ ਫੋਨ ਕਰਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਹ ਕਿਸ ਕਿਸਮ ਦੀ ਨਿਰਾਸ਼ਾ ਹੈ? ਭਾਰਤੀ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਅਜਿਹਾ ਨਹੀਂ ਕਰ ਸਕਦਾ। ਅਜਿਹੇ ਸਮਾਜ ਵਿਰੋਧੀ ਤੱਤ ਚਾਹੁੰਦੇ ਹਨ ਕਿ ਮੈਂ ਸੱਚ ਨਾ ਬੋਲਾਂ ! ਇਹ ਥੋੜ੍ਹਾ ਮੁਸ਼ਕਲ ਹੈ।’’ ਅਲੀ ਨੂੰ ਹਾਲ ਹੀ ’ਚ ਬਸਪਾ ਨੇ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕਰ ਦਿੱਤਾ ਸੀ। -ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news