August 4, 2026 8:21 am

ਬੰਗਲਾਦੇਸ਼ ਦੀਆਂ ਚੋਣਾਂ ’ਚ ਜਿੱਤ ’ਤੇਪ੍ਰਧਾਨ ਮੰਤਰੀ ਮੋਦੀ ਨੇ ਹਸੀਨਾ ਨੂੰ ਵਧਾਈ

Share:

ਨਵੀਂ ਦਿੱਲੀ, 8 ਜਨਵਰੀ//ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ’ਚ ਜਿੱਤ ਦਰਜ ਕਰਨ ’ਤੇ ਆਪਣੇ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ ਨਾਲ ਸਾਂਝ ਨੂੰ ਮਜ਼ਬੂਤ ਕਰਨ ਲਈ ਵਚਨਬਧ ਹੈ। ਮੋਦੀ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਂਲ ਗੱਲ ਕੀਤੀ ਅਤੇ ਸੰਸਦੀ ਚੋਣਾਂ ’ਚ ਲਗਾਤਾਰ ਚੌਥੀ ਵਾਰ ਇਤਿਹਾਸਕ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਬੰਗਲਾਦੇਸ਼ ਦੀ 67 ਸਾਲਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਲਗਾਤਾਰ ਚੌਥੀ ਵਾਰ ਆਮ ਚੋਣਾਂ ਜਿੱਤੀਆਂ ਹਨ। ਮੁੱਖ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਅਤੇ ਇਸ ਦੇ ਸਹਿਯੋਗੀਆਂ ਵੱਲੋਂ ਚੋਣਾਂ ਦੇ ਬਾਈਕਾਟ ਨੇ ਹਸੀਨਾ ਦੀ ਪਾਰਟੀ ਅਵਾਮੀ ਲੀਗ ਲਈ ਜਿੱਤ ਦਾ ਰਾਹ ਆਸਾਨ ਬਣਾ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਹਸੀਨਾ ਦੀ ਪਾਰਟੀ ਨੇ 300 ਸੀਟਾਂ ਵਾਲੀ ਸੰਸਦ ‘ਚ 223 ਸੀਟਾਂ ਜਿੱਤੀਆਂ ਹਨ। ਇਕ ਉਮੀਦਵਾਰ ਦੀ ਮੌਤ ਕਾਰਨ 299 ਸੀਟਾਂ ‘ਤੇ ਚੋਣਾਂ ਹੋਈਆਂ ਸਨ। ਇਸ ਸੀਟ ‘ਤੇ ਬਾਅਦ ‘ਚ ਵੋਟਿੰਗ ਹੋਵੇਗੀ। ਸੰਸਦ ਵਿੱਚ ਮੁੱਖ ਵਿਰੋਧੀ ਜਾਤੀਆ ਪਾਰਟੀ ਨੇ 11, ਬੰਗਲਾਦੇਸ਼ ਕਲਿਆਣ ਪਾਰਟੀ ਨੇ ਇੱਕ ਅਤੇ ਆਜ਼ਾਦ ਉਮੀਦਵਾਰਾਂ ਨੇ 62 ਸੀਟਾਂ ਜਿੱਤੀਆਂ ਹਨ। ਬੰਗਲਾਦੇਸ਼ ਦੇ ਰਾਸ਼ਟਰੀ ਸਮਾਜ ਤੰਤਰ ਦਲ ਅਤੇ ਵਰਕਰਜ਼ ਪਾਰਟੀ ਨੇ ਇੱਕ-ਇੱਕ ਸੀਟ ਜਿੱਤੀ ਹੈ।

seculartvindia
Author: seculartvindia

Leave a Comment

Voting poll

[democracy id="1"]

latest news