August 26, 2026 10:38 am

ਇਸਰੋ ਦੇ ਖ਼ਾਤੇ ’ਚ ਇਕ ਹੋਰ ਕਾਮਯਾਬੀ: ਪ੍ਰਕਾਸ਼ ਮੰਡਲ ਪੰਧ ’ਤੇ ਸਥਾਪਿਤ ਹੋਇਆ ਆਦਿੱਤਿਆ ਐੱਲ1

Share:

ਬੰਗਲੂਰੂ, 6 ਜਨਵਰੀ//ਇਸਰੋ ਨੇ ਆਪਣੇ ਪੁਲਾੜ ਪ੍ਰੋਗਰਾਮ ’ਚ ਅੱਜ ਇਕ ਹੋਰ ਕਾਮਯਾਬੀ ਹਾਸਲ ਕਰਦਿਆਂ ਸੂਰਜ ਦੇ ਅਧਿਐਨ ਲਈ ਪੁਲਾੜ ਵਿੱਚ ਭੇਜਿਆ ਪਲੇਠਾ ਮਿਸ਼ਨ ਆਦਿੱਤਿਆ-ਐੱਲ1 ਪ੍ਰਕਾਸ਼ ਮੰਡਲ ਪੰਧ (ਹੇਲੋ ਔਰਬਿਟ) ’ਤੇ ਪਾ ਦਿੱਤਾ ਜੋ ਧਰਤੀ ਤੋਂ 1.5 ਮਿਲੀਅਨ (15 ਲੱਖ) ਕਿਲੋਮੀਟਰ ਦੂਰ ਹੈ। ਐੱਲ1 ਪੁਆਇੰਟ ਧਰਤੀ ਤੇ ਸੂਰਜ ਵਿਚਲੇ ਫਾਸਲੇ ਦਾ ਇਕ ਫੀਸਦ ਹੈ। ਇਕ ਉਪਗ੍ਰਹਿ ਨੂੰ ਪ੍ਰਕਾਸ਼ ਮੰਡਲ ਗ੍ਰਹਿ ਪੰਧ ’ਤੇ ਐੱਲ1 ਪੁਆਇੰਟ ਦੇ ਨਜ਼ਦੀਕ ਸਭ ਤੋਂ ਵੱਡਾ ਫਾਇਦਾ ਇਹੀ ਹੈ ਕਿ ਇਥੋਂ ਸੂਰਜ ਨੂੰ ਬਿਨਾਂ ਕਿਸੇ ਗ੍ਰਹਿਣ ਦੇ ਲਗਾਤਾਰ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਪੁਆਇੰਟ ਤੋਂ ਸੂਰਜੀ ਸਰਗਰਮੀਆਂ ਤੇ ਪੁਲਾੜੀ ਮੌਸਮ ’ਤੇ ਪੈਣ ਵਾਲੇ ਇਸ ਦੇ ਅਸਰ ਨੂੰ ਵਾਚਣ ਵਿੱਚ ਵੱਡੀ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੀ ਇਸ ਉਪਲੱਬਧੀ ’ਤੇ ਵਧਾਈ ਦਿੱਤੀ ਹੈ।

seculartvindia
Author: seculartvindia

Leave a Comment

Voting poll

[democracy id="1"]

latest news