August 25, 2026 10:23 am

ਜੇ ਭਾਗਵਤ ਸੱਚ-ਮੁੱਚ ਰਾਖਵੇਂਕਰਨ ਦੇ ਸਮਰਥਕ ਹਨ ਤਾਂ ਉਹ ਕੇਂਦਰ ਨੂੰ ਜਾਤੀ ਜਨਗਣਨਾ ਕਰਾਉਣ ਲਈ ਸਹਿਮਤ ਕਰਨ: ਆਰਜੇਡੀ

Share:

ਨਵੀਂ ਦਿੱਲੀ, 7 ਸਤੰਬਰ/ਆਰਐੱਸਐੱਸ ਮੁਖੀ ਮੋਹਨ ਭਾਗਵਤ ਵਲੋਂ ਰਾਖਵੇਂਕਰਨ ਦਾ ਸਮਰਥਨ ਕਰਨ ਤੋਂ ਇਕ ਦਿਨ ਬਾਅਦ ਅੱਜ ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ ਕਿ ਸੰਘ ਮੁਖੀ ਕੇਂਦਰ ਸਰਕਾਰ ਨੂੰ ਜਾਤੀ ਜਨਗਣਨਾ ਕਰਾਉਣ ਲਈ ਸਹਿਮਤ ਹੋਣ ਲਈ ਕਹਿਣ। ਰਾਸ਼ਟਰੀ ਸੋਇਮਸੇਵਕ ਸੰਘ ਦੇ ਮੁਖੀ ਨੇ ਬੁੱਧਵਾਰ ਨੂੰ ਨਾਗਪੁਰ ‘ਚ ਕਿਹਾ ਸੀ ਕਿ ਸਮਾਜ ‘ਚ ਭੇਦਭਾਵ ਮੌਜੂਦ ਹੈ ਅਤੇ ਜਦੋਂ ਤੱਕ ਅਸਮਾਨਤਾ ਹੈ, ਉਦੋਂ ਤੱਕ ਰਾਖਵਾਂਕਰਨ ਜਾਰੀ ਰਹਿਣਾ ਚਾਹੀਦਾ ਹੈ। ਆਰਐੱਸਐੱਸ ਸੰਵਿਧਾਨ ਵਿੱਚ ਦਿੱਤੇ ਗਏ ਰਾਖਵੇਂਕਰਨ ਨੂੰ ਪੂਰਾ ਸਮਰਥਨ ਦਿੰਦੇ ਹੈ।, ਆਰਜੇਡੀ ਨੇਤਾ ਨੇ ਕਿਹਾ ਕਿ ਆਰਐੱਸਐੱਸ ਮੁਖੀ ਨੂੰ ਸਰਕਾਰ ਨੂੰ ਜਾਤੀ ਜਨਗਣਨਾ ਕਰਵਾਉਣ ਲਈ ਕਹਿਣਾ ਚਾਹੀਦਾ ਹੈ। ਸਰਕਾਰ ਨੂੰ ਕਹੋ ਕਿ ਜਾਤੀ ਜਨਗਣਨਾ ਲਈ ਸਹਿਮਤ ਹੋ ਜਾਵੇ। ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਤੁਸੀਂ ਇਸ ਸਭ ਵੋਟਾਂ ਤੇ ਸੁਰਖੀਆ ਲੈਣ ਲਈ ਕਿਹਾ।

seculartvindia
Author: seculartvindia

Leave a Comment

Voting poll

[democracy id="1"]

latest news