
ਹੁਸ਼ਿਆਰਪੁਰ 3 ਅਗਸਤ ( ਤਰਸੇਮ ਦੀਵਾਨਾ ) ਬਜਰੰਗ ਦਲ ਹਿੰਦੋਸਤਾਨ ਵਲੋਂ ਰਾਸ਼ਟਰੀ ਪ੍ਰਧਾਨ ਸ਼੍ਰੀ ਜੇ.ਕੇ.ਚੱਗਰਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੁਸ਼ਿਆਰਪੁਰ ਦੇ ਘੰਟਾਘਰ ਚੌਂਕ ਵਿੱਚ ਕੱਟੜਪੰਥੀ ਮੁਸਲਿਮ ਸਮੁਦਾਏ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਿਟੀ ਪ੍ਰਧਾਨ ਟੋਨੀ ਹਾਂਡਾ ਨੇ ਬੋਲਦਿਆਂ ਹੋਇਆ ਕਿਹਾ ਕਿ ਮੇਵਾਤ (ਹਰਿਆਣਾ) ਨਲੜ ਸ਼ਹਿਰ ਵਿੱਚ ਜੋ ਕੱਟੜਪੰਥੀ ਮੁਸਲਿਮ ਸਮੁਦਾਏ ਵਲੋਂ ਹਿੰਦੂਆਂ ਦੀ ਸ਼ਿਵ ਯਾਤਰਾ ਦੌਰਾਨ ਯਾਤਰੀਆਂ ਦਾ ਕਤਲੇਆਮ ਤੇ ਬਹੁ-ਬੇਟੀਆਂ ਦੀ ਇੱਜ਼ਤ ਨਾਲ ਖਿਲਵਾੜ ਅਤੇ ਗੱਡੀਆਂ ਦੀ ਭੰਨ ਤੋੜ ਤੇ ਸਾੜ ਫੂਕ ਕੀਤੀ ਗਈ ਹੈ, ਉਸ ਦਾ ਬਜਰੰਗ ਦਲ ਹਿੰਦੋਸਤਾਨ, ਪੁਰਜ਼ੋਰ ਵਿਰੋਧ ਕਰਦਾ ਹੈ ਅਤੇ ਹਿੰਦੂਆਂ ਦੀ ਸੁਰੱਖਿਆ ਕਰਨ ਵਿੱਚ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਨਾਕਾਮ ਸਿੱਧ ਹੋਇਆ ਹੈ। ਬਜਰੰਗ ਦਲ ਹਿੰਦੋਸਤਾਨ ਵਲੋਂ ਪੂਰੇ ਦੇਸ਼ ਵਿੱਚ ਇਸ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੇਕਰ ਪ੍ਰਸ਼ਾਸਨ ਤੇ ਸਰਕਾਰ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਨਹੀ ਕੀਤੀ ਤਾਂ ਬਜਰੰਗ ਦਲ ਹਿੰਦੋਸਤਾਨ ਇਸ ਦਾ ਪੂਰੇ ਦੇਸ਼ ਵਿੱਚ ਮੈਦਾਨ ਵਿੱਚ ਉਤਰ ਕੇ ਵਿਰੋਧ ਕਰੇਗੀ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਸਕੱਤਰ ਮਨਜੀਤ ਸਿੰਘ ਮਾਹਿਲਪੁਰੀ, ਸੰਤ ਸਮਾਜ ਪ੍ਰਧਾਨ (ਪੰਜਾਬ) ਸੁਰਿੰਦਰ ਸਿੰਘ ਬਿਲਾਸਪੁਰੀ, ਹਨੀ ਬੰਬੇਲੀ, ਦੀਪਾ, ਅਮਨਦੀਪ, ਰਾਜਿੰਦਰ ਹੇਮਾਂਸ਼ੂ, ਅਦਿਤ, ਇੰਦਰ, ਸੰਦੀਪ, ਰੋਹਿਤ ਮਾਹਿਲਪੁਰੀ, ਸਮੀਰ ਲੱਕੀ ਸਿਧੂ ਆਦਿ ਬਜਰੰਗੀ ਹਾਜ਼ਰ ਸਨ।