August 26, 2026 8:57 pm

ਡਬਲਿਊਐੱਫਆਈ ਚੋਣਾਂ: ਬ੍ਰਿਜ ਭੂਸ਼ਨ ਦਾ ਜਵਾਈ ਬਿਹਾਰ ਦੀ ਕਰੇਗਾ ਪ੍ਰਤੀਨਿਧਤਾ

Share:

ਨਵੀਂ ਦਿੱਲੀ, 25 ਜੁਲਾਈ/ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਅਗਾਮੀਂ ਚੋਣਾਂ ਵਿੱਚ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਤੇ ਉਨ੍ਹਾਂ ਦਾ ਪੁੱਤਰ ਕਰਣ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੂਚੀ ਵਿੱਚ ਅਜਿਹੇ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਮੌਜੂਦਾ ਸੂਬਾਈ ਇਕਾਈਆਂ ਨਾਲ ਨਹੀਂ ਜੁੜੇ ਹੋਏ ਹਨ। ਡਬਲਿਊਐੱਫਆਈ ਦੇ ਸੰਵਿਧਾਨ ਅਨੁਸਾਰ ਸੂਬਿਆਂ ਦੀਆਂ ਕਾਰਜਕਾਰੀ ਸਮਿਤੀਆਂ ਦੇ ਮੈਂਬਰਾਂ ਨੂੰ ਹੀ ਚੋਣ ਦੌਰਾਨ ਵੋਟਿੰਗ ਸੂਚੀਆਂ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਭਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਦੀ ਅਗਵਾਈ ਹੇਠ ਸੰਘਰਸ਼ ਕਰਨ ਵਾਲੇ ਭਲਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਬ੍ਰਿਜ ਭੂਸ਼ਨ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਚੋਣਾਂ ਵਿੱਚ ਹਿੱਸਾ ਨਹੀਂ ਲਏਗਾ ਪਰ ਬ੍ਰਿਜ ਭੂਸ਼ਨ ਦਾ ਜਵਾਈ ਵਿਸ਼ਾਲ ਸਿੰਘ ਇਨ੍ਹਾਂ ਚੋਣਾਂ ਵਿੱਚ ਬਿਹਾਰ ਦੀ ਪ੍ਰਤੀਨਿਧਤਾ ਕਰੇਗਾ। ਇਸੇ ਦੌਰਾਨ ਉੱਤਰ ਪ੍ਰਦੇਸ਼ ਦੀ ਪ੍ਰਤੀਨਿਧਤਾ ਪ੍ਰੇਮ ਕੁਮਾਰ ਮਿਸ਼ਰਾ ਤੇ ਸੰਜੈ ਸਿੰਘ ਕਰਨਗੇ। -ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news