August 26, 2026 11:06 pm

ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਮੈਡਮ ਰਵਿੰਦਰ ਪਾਲ ਕੌਰ ਨੇ ਕੀਤਾ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਦੌਰਾ 

Share:

ਹੁਸ਼ਿਆਰਪੁਰ 21 ਜੁਲਾਈ ( ਤਰਸੇਮ ਦੀਵਾਨਾ ) ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ ਰਵਿੰਦਰ ਪਾਲ ਕੌਰ ਵਲੋਂ ਜਿਲ੍ਹਾ ਹੁਸ਼ਿਆਰਪੁਰ ਦੀਆਂ ਸਿਹਤ ਸੰਸਥਾਵਾਂ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੇ ਜਿਲ੍ਹਾ ਹਸਪਤਾਲ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਐਡੀਸ਼ਨਲ ਡਾਇਰੈਕਟਰ ਇੰਚਾਰਜ ਆਰਬੀਐਸਕੇ ਡਾ ਜਸਕਿਰਨਦੀਪ ਕੌਰ, ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ, ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ,ਮੁਹੰਮਦ ਆਸਿਫ ਹਾਜ਼ਰ ਸਨ ।ਡਾ ਰਵਿੰਦਰ ਪਾਲ ਵੱਲੋਂ ਗਾਇਨੀ ਵਾਰਡ ਅਤੇ ਲੇਬਰ ਰੂਮ ਚੈੱਕ ਕੀਤਾ ਗਿਆ। ਉਹਨਾਂ ਉੱਥੇ ਦਾਖਿਲ ਜਣੇਪੇ ਵਾਲੀਆਂ ਔਰਤਾਂ  ਨਾਲ ਗੱਲਬਾਤ ਕਰਕੇ ਉਹਨਾਂ ਕੋਲੋ ਹੀ ਦਿੱਤੀਆਂ ਜਾ ਰਹੀਆਂ ਦਵਾਈਆਂ, ਖਾਣ ਪੀਣ ਅਤੇ ਹੋਰ ਸੇਵਾਵਾਂ ਆਦਿ ਸੰਬੰਧੀ ਜਾਣਕਾਰੀ ਲਈ ਅਤੇ ਤਸੱਲੀ ਪ੍ਰਗਟਾਈ। ਉਹਨਾਂ ਲੇਬਰ ਰੂਮ ਦੀ ਜਾਂਚ ਕੀਤੀ ਤੇ ਉਸ ਦੀ ਸਾਫ ਸਫ਼ਾਈ ਦੀ ਸ਼ਲਾਘਾ ਕੀਤੀ। ਐਮਰਜੈਂਸੀ ਵਿਚ ਉਹਨਾਂ ਨੇ ਜਰੂਰੀ ਦਵਾਈਆਂ ਦੀ ਉਪਲਭਧਤਾ ਬਾਰੇ ਜਾਣਕਾਰੀ ਲਈ। ਉਹਨਾਂ ਖ਼ਾਸ ਤੌਰ ਤੇ ਬਣਾਏ ਗਏ ਫਲੱਡ ਰਿਲੀਫ਼ ਅਤੇ ਡੇਂਗੂ ਵਾਰਡ ਦਾ ਵੀ ਮੁਆਇਨਾ ਕੀਤਾ ਅਤੇ ਕਿਸੇ ਵੀ ਤਰਾਂ ਦੀ ਆਪਾਤ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ। ਡਾ ਜਸਕਿਰਨਦੀਪ ਕੌਰ ਵੱਲੋਂ ਡੀਈਆਈਸੀ ਵਿੰਗ ਦਾ ਦੌਰਾ ਕੀਤਾ। ਉਹਨਾਂ ਨੇ ਸਪੈਸ਼ਲ ਬੱਚਿਆਂ ਲਈ ਜੋ ਇੰਤਜ਼ਾਮ ਕਿਤੇ ਜਾਂਦੇ ਹਨ ਉਹਨਾਂ ਦਾ ਜਾਇਜ਼ਾ ਲਿਆ। ਆਰਬੀਐਸਕੇ ਦੀ ਲੋਕਲ ਟੀਮ ਦਾ ਨਵਜੰਮੇ ਬੱਚਿਆਂ ਦੀ ਸਕ੍ਰੀਨਿੰਗ ਸੰਬੰਧਤ ਰਿਕਾਰਡ ਚੈੱਕ ਕੀਤਾ। ਉਹਨਾਂ ਅਨੀਮੀਆ ਮੁਕਤ ਭਾਰਤ ਪ੍ਰੋਗਰਾਮ ਦੀ ਪ੍ਰੋਗ੍ਰੈਸ ਵੇਖ ਕੇ ਉਸ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਡਾਇਰੈਕਟਰ ਮੈਡਮ ਡਾ ਰਵਿੰਦਰ ਪਾਲ ਕੌਰ ਵੱਲੋਂ ਪੀਐਚਸੀ ਭੂੰਗਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਸੀਨੀਅਰ ਮੈਡੀਕਲ ਅਫਸਰ  ਨਾਲ ਗੱਲਬਾਤ ਕਰਦਿਆਂ ਹੜ੍ਹਾਂ ਦੇ ਪ੍ਰਬੰਧਾਂ ਲਈ ਕੀਤੇ ਗਏ ਵਿਸ਼ੇਸ ਉਪਰਾਲਿਆਂ ਸੰਬੰਧੀ ਜਾਣਕਾਰੀ ਲਈ ਤੇ ਤਸੱਲੀ ਪ੍ਰਗਟਾਈ ।
seculartvindia
Author: seculartvindia

Leave a Comment

Voting poll

[democracy id="1"]

latest news