February 23, 2026 9:08 am

ਬੀਕੇਯੂ ਡਕੌਂਦਾ ਵੱਲੋਂ ਖਾਦ ਨਾ ਆਉਣ ਕਾਰਨ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਮੈਂਬਰਾਂ ਅਤੇ ਕਰਮਚਾਰੀਆਂ ਦਾ ਘਿਰਾਓ 

Share:

ਦਲਜੀਤ ਕੌਰ/ਮਹਿਲ ਕਲਾਂ, 12 ਜੁਲਾਈ, 2023: ਪਿੰਡ ਕੁਰੜ ਦੀ ਸਹਿਕਾਰੀ ਸੁਸਾਇਟੀ ਵਿੱਚ ਡੇਢ ਮਹੀਨੇ ਤੋਂ ਖਾਦ ਨਾ ਆਉਣ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕੁਰੜ ਪਿੰਡ ਇਕਾਈ ਦੇ ਪ੍ਧਾਨ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਸੁਸਾਇਟੀ ਦੇ ਕਰਮਚਾਰੀਆਂ ਅਤੇ ਸੁਸਾਇਟੀ ਦੇ ਪ੍ਰਧਾਨ/ਮੈਂਬਰਾਂ ਦਾ ਘਿਰਾਓ ਕਰਕੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਝੋਨੇ ਨੂੰ ਇਸ ਸਮੇਂ ਖਾਦ ਦੀ ਸਖ਼ਤ ਲੋੜ ਹੈ ਸਮੇਂ ਤੋਂ ਬਾਅਦ ਪਾਈ ਖਾਦ ਦਾ ਫ਼ਸਲ ਨੂੰ ਫਾਇਦਾ ਨਹੀਂ ਨੁਕਸਾਨ ਹੀ ਹੋਵੇਗਾ। ਇਸ ਲਈ ਸਮੇਂ ਸਿਰ ਖਾਦ ਨਾ ਆਉਣ ਕਾਰਨ ਕਿਸਾਨਾਂ ਦੇ ਮਨਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ।ਰੋਹ ‘ਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਏਕਤਾ ਡਕੌਂਦਾ ਦੇ ਆਗੂਆਂ ਤੇ ਵਰਕਰਾਂ ਨੇ ਸੁਸਾਇਟੀ ਦੇ ਸਕੱਤਰ ਅਤੇ ਪ੍ਰਧਾਨ ਦਾ ਘਿਰਾਓ ਕੀਤਾ। ਉਨਾਂ ਦੇ ਵਿਸਵਾਸ਼ ਦਵਾਉਣ ਕਿ ਜਲਦੀ ਤੋਂ ਜਲਦੀ ਖਾਦ ਪ੍ਬੰਧ ਕੀਤਾ ਜਾਵੇਗਾ ਤਾਂ ਉਨਾਂ ਦਾ ਘਿਰਾਓ ਖਤਮ ਕੀਤਾ। ਸੁਸਾਇਟੀ ਦੇ ਸਕੱਤਰ ਅਤੇ ਪ੍ਰਧਾਨ ਨੇ ਜੱਥੇਬੰਦੀ ਨੂੰ ਦੱਸਿਆ ਕਿ ਡੀ.ਐਫ.ਐਸ.ਓ ਸਾਨੂੰ ਕਦੇ ਧੂਰੀ ਤੋਂ ਕਦੇ ਰਾਮਪੁਰੇ ਕਦੇ ਸੁਨਾਮ ਤੋਂ ਖਾਦ ਚੁਕਵਾਉਣ ਦੇ ਲਾਰੇ ਲਾ਼ਕੇ ਸਾਰੇ ਪਿੰਡ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ।
ਇਸ ਸਮੇਂ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੋਮਵਾਰ 17 ਜੁਲਾਈ ਤੱਕ ਖਾਦ ਦਾ ਪ੍ਰਬੰਧ ਨਾ ਕੀਤਾ ਤਾਂਂ ਡੀ.ਐੱਫ.ਐੱਸ.ਓ ਮਾਰਕਫੈਡ ਦੇ ਬਰਨਾਲਾ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਏਕਤਾ ਡਕੌਂਦਾ ਜ਼ਿਲਾ ਬਰਨਾਲਾ ਵੱਲੋਂ ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਅਤੇ ਉਨਾਂ ਦੀ ਜੀਵਨ ਸਾਥਣ ਇੱਕ ਸੜਕ ਹਾਦਸੇ ਵਿੱਚ 13 ਜੁਲਾਈ 2010 ਨੂੰ ਸਾਡੇ ਕੋਲੋਂ ਸਦਾ ਲਈ ਚਲੇ ਗਏ ਸਨ। ਉਨਾਂ ਦੇ ਜਾਣ ਨਾਲ ਕਿਸਾਨ ਲਹਿਰ ਖਾਸ ਕਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੂੰ ਨਾਂ ਪੂਰਿਆ ਜਾਣ ਵਾਲਾ ਘਾਟਾ ਪਿਆ। ਉਨਾਂ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਲਈ 14 ਜੁਲਾਈ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ 13ਵੀਂ ਬਰਸੀ ਮਨਾਈ ਜਾਵੇਗੀ। ਇਸ ਵਿੱਚ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਅੱਜ ਦੇ ਘਿਰਾਓ ਸਮੇਂ ਜ਼ਿਲ੍ਹਾ ਆਗੂ ਗੁਰਦੇਵ ਮਾਂਗੇਵਾਲ, ਭਾਗ ਸਿੰਘ, ਸੁਖਦੇਵ ਸਿੰਘ, ਹਾਕਮ ਸਿੰਘ, ਆਤਮਾ ਸਿੰਘ, ਸੁਮਨਦੀਪ ਸਿੰਘ, ਚੰਦ ਸਿੰਘ, ਤੇਜਾ ਸਿੰਘ, ਬਲਵਿੰਦਰ ਸਿੰਘ, ਸੁਰਜਨ ਸਿੰਘ, ਦਰਸ਼ਨ ਸਿੰਘ, ਬਲਵੀਰ ਦਲਵਾਰ, ਦਲਵਾਰ ਸਿੰਘ, ਦਵਿੰਦਰ ਸਿੰਘ, ਸੀਰਾ ਸਿੰਘ ਕੁਰੜ ਆਦਿ ਕਿਸਾਨ ਆਗੂ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news