June 11, 2026 10:38 pm

ਇੰਫਾਲ ’ਚ ਸੁਰੱਖਿਆ ਬਲਾਂ ਤੇ ਭੀੜਾਂ ਵਿਚਾਲੇ ਟਕਰਾਅ ’ਚ ਦੋ ਜ਼ਖ਼ਮੀ

Share:

ਇੰਫਾਲ/ਕੋਲਕਾਤਾ, 17 ਜੂਨ/ਮਨੀਪੁਰ ਦੇ ਇੰਫਾਲ ਵਿਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਭਾਜਪਾ ਆਗੂਆਂ ਦੇ ਘਰਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੁਰੱਖਿਆ ਬਲਾਂ ਨਾਲ ਭੀੜ ਦੇ ਹੋਏ ਹਿੰਸਕ ਟਕਰਾਅ ਵਿਚ ਦੋ ਨਾਗਰਿਕ ਜ਼ਖ਼ਮੀ ਵੀ ਹੋਏ ਹਨ। ਵੱਖ-ਵੱਖ ਘਟਨਾਵਾਂ ’ਚ ਬਿਸ਼ਣੂਪੁਰ ਜ਼ਿਲ੍ਹੇ ਦੇ ਕਵਾਕਤਾ ਵਿਚ ਆਟੋਮੈਟਿਕ ਰਾਈਫਲ ਨਾਲ ਗੋਲੀਬਾਰੀ ਕੀਤੀ ਗਈ ਹੈ। ਚੂਰਾਚਾਂਦਪੁਰ ਜ਼ਿਲ੍ਹੇ ਦੇ ਕੰਗਵਈ ਵਿਚ ਵੀ ਪੂਰੀ ਰਾਤ ਫਾਇਰਿੰਗ ਹੋਈ ਹੈ। ਇੰਫਾਲ ਵੈਸਟ ਪੁਲੀਸ ਥਾਣੇ ਦੇ ਇਰਿੰਗਬਾਮ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਲੋਕਾਂ ਦੇ ਇਕ ਹੋਰ ਗਰੁੱਪ ਨੇ ਭਾਜਪਾ (ਮਹਿਲਾ ਵਿੰਗ) ਦੀ ਪ੍ਰਧਾਨ ਸ਼ਾਰਦਾ ਦੇਵੀ ਦੇ ਘਰ ਦੀ ਭੰਨ੍ਹ-ਤੋੜ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਅੱਧੀ ਰਾਤ ਨੂੰ ਇੰਫਾਲ ਦੇ ਪੋਰਮਪੇਟ ਕੋਲ ਵਾਪਰੀ।-ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news