August 27, 2026 3:14 am

ਗੁਰੂ ਰਵਿਦਾਸ ਸਾਧੂ ਸੰਪਰਦਾਇ ਵਲੋਂ ਖੁਰਾਲਗੜ੍ਹ ਵਿਖੇ ਫਲਦਾਰ ਤੇ ਛਾਂਦਾਰ ਪੌਦੇ ਲਗਾਕੇ ਕੀਤੀ ਕਾਰਜਾਂ ਦੀ ਆਰੰਭਤਾ

Share:

ਹੁਸ਼ਿਆਰਪੁਰ 15 ਜੂਨ (ਤਰਸੇਮ ਦੀਵਾਨਾ ) ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ:) ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ ਆਏ ਸੰਤ ਮਹਾਪੁਰਸ਼ਾਂ,ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਨੇ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ,ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਦੀ ਅਗਵਾਈ ਹੇਠ ਇਤਿਹਾਸਕ ਧਰਤੀ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਮਾਰਗ ਤੇ ਖ੍ਰੀਦ ਕੀਤੀ ਦਸ ਏਕੜ ਜ਼ਮੀਨ ਵਿਚ ਅੱਜ   ਫਲਦਾਰ ਤੇ ਛਾਂਦਾਰ ਪੌਦੇ ਲਗਾਕੇ ਕਾਰਜਾਂ ਦੀ ਆਰੰਭਤਾ ਕੀਤੀ।ਇਸ ਸਮੇਂ ਸੰਤ ਇੰਦਰ ਦਾਸ ਜੀ ਸ਼ੇਖੇ ਜਨਰਲ ਸਕੱਤਰ ਨੇ ਅਰਦਾਸ ਕੀਤੀ ਉਪਰੰਤ ਸੰਤ ਸਰਵਣ ਦਾਸ ਜੀ ,ਸੰਤ ਨਿਰਮਲ ਦਾਸ ਜੀ ਅਤੇ ਸੁਸਾਇਟੀ ਦੇ ਹੋਰ ਮੈਂਬਰਾਂ  ਨੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ।ਇਸ ਮੌਕੇ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਨੇ ਦੱਸਿਆ ਕਿ ਇਨਾਂ ਸਥਾਨਾਂ ਤੇ ਫਲਦਾਰ ਅਤੇ ਛਾਂ ਦਾਰ ਪੌਦੇ ਲਗਾਏ ਜਾਣਗੇ ਤਾਂ ਕਿ ਸ੍ਰੀ ਖੁਰਾਲਗੜ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਇਥੇ ਠਹਿਰ ਸਕਣ ਅਤੇ ਇਨਾਂ ਠੰਡੇ ਮਿਲੇ ਫਲਾਂ ਅਤੇ ਛਾਂ ਦਾ ਅਨੰਦ ਮਾਣ ਸਕਣ।  ਉਨਾਂ ਦੱਸਿਆ ਕਿ ਇਨ੍ਹਾਂ ਪੌਦਿਆਂ ਦੀ ਰਖਵਾਲੀ ਲਈ ਜ਼ਮੀਨ ਦੀ ਚਾਰਦੀਵਾਰੀ ਦਾ ਉਦਘਾਟਨ ਸੁਸਾਇਟੀ ਦੇ ਸੰਤ ਮਹਾਂਪੁਰਸ਼ਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਹੈ। ਇਸ ਮੌਕੇ ਹਾਜਰ ਸੰਤੋਸ਼ ਕੁਮਾਰੀ ਮੈਂਬਰ ਅਤੇ ਬਿਲਡਿੰਗ ਇੰਚਾਰਜ ਨੇ ਦੱਸਿਆ ਕਿ ਇਨਾਂ ਸਥਾਨਾਂ ਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋਂ ਵਿੱਦਿਆ ਦੇ ਮੰਦਿਰ ਅਤੇ ਲੋਕਾਂ ਦੇ ਇਲਾਜ ਲਈ ਹਸਪਤਾਲ ਖੋਲ੍ਹੇ ਜਾਣਗੇ। ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨਾਂ ਸਮਾਜ ਸੇਵਾ ਦੇ ਸਮਾਜਿਕ ਕਾਰਜਾਂ ਨੂੰ ਨੇਪਰੇ ਚਾੜਨ ਲਈ ਸਰਕਾਰ ਸਹਿਯੋਗ ਕਰੇ ਤਾਂ ਕਿ ਕੰਢੀ ਏਰੀਏ ਵਿਚ ਆਰਥਿਕ ਪਖੋਂ ਕਮਜ਼ੋਰ, ਗਰੀਬ ਲੋਕਾਂ ਨੂੰ ਪੜਾਈ ਅਤੇ ਇਲਾਜ ਦੀ ਸੁਵਿਧਾ ਪ੍ਰਾਪਤ ਹੋ ਸਕੇ।ਇਸ ਮੌਕੇ , ਸੰਤ ਧਰਮਪਾਲ ਸ਼ੇਰਗੜ,ਸੰਤ ਬਲਵੰਤ ਦਾਸ ਡਿੰਗਰੀਆਂ,ਸੰਤ ਮਨਜੀਤ ਦਾਸ ਵਿਛੋਹੀ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਜਗੀਰ ਸਿੰਘ ਮਕਸੂਦਾਂ, ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਸੁਰਿੰਦਰ ਦਾਸ ਖੁਰਾਲਗੜ੍ਹ, ਸੰਤ ਸਤਨਾਮ ਸਿੰਘ ਪੰਡੋਰੀ ਲੱਧਾ ਸਿੰਘ, ਸੰਤ ਸੁਰਿੰਦਰ ਸਿੰਘ ਢਕੋਵਾਲ,ਬਾਬਾ ਨਰੇਸ਼ ਸਿੰਘ ਖੁਰਾਲਗੜ੍ਹ,ਸ਼ਰੇਸ਼ ਸਿੰਘ, ਜਰਨੈਲ ਸਿੰਘ ਸਰਪੰਚ ਗੜੀ ਮਾਨਸੋ ਵੀ ਹਾਜਰ ਸਨ।
seculartvindia
Author: seculartvindia

Leave a Comment

Voting poll

[democracy id="1"]

latest news