August 27, 2026 12:26 am

ਮਨੀਪੁਰ ’ਚ ਅਤਿਵਾਦੀਆਂ ਨੇ ਪਿੰਡ ਘੇਰ ਕੇ 11 ਵਿਅਕਤੀਆਂ ਦੀ ਹੱਤਿਆ ਕੀਤੀ, 23 ਜ਼ਖ਼ਮੀ

Share:

ਇੰਫਾਲ, 14 ਜੂਨ/ਮਨੀਪੁਰ ਵਿਚ ਨਸਲੀ ਹਿੰਸਾ ਵਾਲੇ ਖਾਮੇਨਲੋਕ ਖੇਤਰ ਦੇ ਪਿੰਡ ਵਿਚ ਮਸ਼ਕੂਕ ਅਤਿਵਾਦੀਆਂ ਦੇ ਹਮਲੇ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 23 ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਅੱਜ ਤੜਕੇ ਇਕ ਵਜੇ ਇੰਫਾਲ ਪੂਰਬੀ ਜ਼ਿਲ੍ਹੇ ਅਤੇ ਕਾਂਗਪੋਕੀ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਖਮੇਨਲੋਕ ਖੇਤਰ ਦੇ ਪਿੰਡ ਵਾਸੀਆਂ ਨੂੰ ਘੇਰ ਲਿਆ ਤੇ ਅੰਨ੍ਹਵਾਹ ਗੋਲੀਆਂ ਚਲਾ ਕੇ ਹੱਤਿਆਵਾਂ ਕਰ ਦਿੱਤੀਆਂ। ਗੋਲੀਬਾਰੀ ’ਚ 9 ਵਿਅਕਤੀਆਂ ਦੀ ਮੌਤ ਮੌਕੇ ’ਤੇ ਹੀ ਹੋ ਗਈ ਜਦ ਕਿ 25 ਜ਼ਖ਼ਮੀਆਂ ਵਿੱਚੋਂ 2 ਨੇ ਹਸਪਤਾਲ ਵਿੱਚ ਦਮ ਤੋੜਿਆ।

seculartvindia
Author: seculartvindia

Leave a Comment

Voting poll

[democracy id="1"]

latest news