August 27, 2026 1:12 am

ਕਸ਼ਮੀਰ ’ਚ 5.4 ਦੀ ਤਾਕਤ ਵਾਲਾ ਭੂਚਾਲ: ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਣੇ ਉੱਤਰੀ ਭਾਰਤ ’ਚ ਧਰਤੀ ਹਿੱਲੀ, ਲੋਕ ਡਰੇ

Share:

ਚੰਡੀਗੜ੍ਹ/ ਸ੍ਰੀਨਗਰ, 13 ਜੂਨ/ਅੱਜ ਪੂਰਬੀ ਕਸ਼ਮੀਰ ਖੇਤਰ ਵਿੱਚ 5.4 ਦੀ ਸ਼ਿੱਦਤ ਨਾਲ ਆਏ ਭੂਚਾਲ ਕਾਰਨ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨੀਆਂ ਨੇ ਦੱਸਿਆ ਕਿ ਝਟਕੇ, ਜੋ ਕੁਝ ਸੈਕਿੰਡਾਂ ਤੱਕ ਚੱਲੇ, ਬਾਅਦ ਦੁਪਹਿਰ 1.35 ਵਜੇ ਦੇ ਕਰੀਬ ਮਹਿਸੂਸ ਹੋਏ। ਭੂਚਾਲ ਦਾ ਕੇਂਦਰ ਕਸ਼ਮੀਰ ਦਾ ਡੋਡਾ ਜ਼ਿਲ੍ਹਾ ਸੀ। ਇਸ ਕਾਰਨ ਉਥੇ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਣ ਤੇ ਕੁੱਝ ਇਕ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਕਸ਼ਮੀਰ ਵਿੱਚ ਭੂਚਾਲ ਕਾਰਨ ਲੋਕਾਂ ਵਿੱਚ ਸਹਿਮ ਛਾ ਗਿਆ।

seculartvindia
Author: seculartvindia

Leave a Comment

Voting poll

[democracy id="1"]

latest news