August 28, 2026 3:47 am

ਨਿਊਜਰਸੀ ਦੇ ਏਵਨ ਬੀਚ ‘ਤੇ ਆਪਣੀ ਧੀ ਨੂੰ ਬਚਾਉਂਦੇ ਹੋਏ ਪਿਤਾ ਦੀ ਮੌਤ, ਜਿਸ ਦੀ ਪਛਾਣ ਨਿਊਯਾਰਕ ਸਿਟੀ ਦੇ ਫਾਇਰ ਫਾਈਟਰ ਵਜੋਂ ਹੋਈ

Share:

ਨਿਊਜਰਸੀ,11 ਜੂਨ (ਰਾਜ ਗੋਗਨਾ)- ਬੀਤੇਂ ਦਿਨ ਨਿਊਜਰਸੀ ਜਰਸੀ ਸ਼ੋਰ ਦੇ ਏਵਨ ਬੀਚ ‘ਤੇ ਆਪਣੀ ਧੀ ਦੀ ਜਾਨ ਬਚਾਉਣ ਤੋਂ ਬਾਅਦ ਮਰਨ ਵਾਲੇ ਪਿਤਾ ਦੀ ਪਛਾਣ ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਦੇ ਫਾਇਰਫਾਈਟਰ ਵਜੋਂ ਕੀਤੀ ਗਈ ਹੈ। ਏਵਨ ਬੀਚ, ਨਿਊਜਰਸੀ (ਅਮਰੀਕਾ ) ਵਿੱਚ ਇੱਕ ਪਿਤਾ ਜਿਸ ਦੀ ਬੀਤੇਂ ਦਿਨ ਨਿਊਜਰਸੀ ਦੇ ਬੀਚ ‘ਤੇ ਆਪਣੀ ਧੀ ਦੀ ਜਾਨ ਬਚਾਉਣ ਤੋਂ ਬਾਅਦ ਮੌਤ ਹੋ ਗਈ, ਦੀ ਪਛਾਣ ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਦੇ ਫਾਇਰ ਫਾਈਟਰ ਮਾਰਕ ਬੈਟਿਸਟਾ ਵਜੋਂ ਕੀਤੀ ਗਈ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਬਤਿਸਤਾ ਆਪਣੀ ਨਬਾਲਿਗ  ਧੀ ਨੂੰ ਰਿਪ ਕਰੰਟ ਤੋਂ ਬਚਾ ਰਿਹਾ ਸੀ ਜਦੋਂ ਉਸਦੀ ਮੌਤ ਹੋ ਗਈ।ਪੁਲਿਸ ਦੇ ਅਨੁਸਾਰ, ਅਾਪਣੀ ਬੇਟੀ  ਨੂੰ ਏਵਨ ਬੀਚ ਦੇ ਤੱਟ ‘ਤੇ ਜਦੋ ਉਹ ਉਸ ਦੀ ਜਾਨ ਬਚਾਅ ਰਿਹਾ ਸੀ ਅਤੇ ਪਾਣੀ ਦੇ ਜਿਆਦਾ ਵਹਾਅ ਕਾਰਨ ਉਹ ਪਾਣੀ ਵਿਚ ਵਹਿ ਗਿਆ। ਜਦਕਿ  ਮੌਕੇ ਤੇ ਡਿਊਟੀ ‘ਤੇ ਕੋਈ ਲਾਈਫਗਾਰਡ ਵੀ ਨਹੀਂ ਸਨ, ਇਸ ਲਈ ਐਮਰਜੈਂਸੀ ਅਮਲੇ ਨੇ ਕਿਹਾ ਕਿ ਆਪਣੀ ਲੜਕੀ ਦੀ ਜਾਨ ਬਚਾਉਣ ਲਈ ਬਟਿਸਟਾ ਨੇ ਛਾਲ ਮਾਰ ਦਿੱਤੀ।ਬਚਾਅ ਅਮਲੇ ਨੇ  ਪਾਣੀ ਵਿੱਚੋਂ ਬਾਹਰ ਕੱਢਿਆ, ਅਤੇ ਬਾਅਦ ਵਿੱਚ ਉਸ ਦੀ ਲਾਸ਼ ਮਿਲੀ
ਅਧਿਕਾਰੀਆਂ ਨੇ ਘਟਨਾ ਦੇ ਸੰਬੰਧ ਵਿੱਚ ਹੇਠ ਲਿਖਿਆ ਬਿਆਨ ਜਾਰੀ ਕੀਤਾ: ਅਤੇ ਕਿਹਾ  ਕਿ “ਅਸੀਂ ਫਾਇਰਫਾਈਟਰ ਮਾਰਕ ਬਟਿਸਟਾ ਦੀ ਮੌਤ ਬਾਰੇ ਸੁਣਿਆ ਅਸੀ ਬਹੁਤ ਦੁਖੀ ਹਾਂ, ਜਿਸਦੀ ਬੀਤੇਂ ਦਿਨ  ਜਰਸੀ ਸ਼ੋਰ ‘ਤੇ ਤੈਰਾਕੀ ਕਰਦੇ ਹੋਏ ਮੌਤ ਹੋ ਗਈ ਸੀ। ਫਾਇਰਫਾਈਟਰ ਬਟਿਸਟਾ ਇੱਕ ਸਮਰਪਿਤ ਜਨਤਕ ਸੇਵਕ ਸੀ ਜਿਸਨੇ  ਵਿਭਾਗ ਵਿੱਚ ਪੰਦਰਾਂ ਸਾਲ ਬਿਤਾਏ, ਬੀਚ ‘ਤੇ ਇਸ ਘਟਨਾ ਦੇ ਗਵਾਹ ਬੌਬ ਜ਼ੀਲਿਨਸਕੀ ਨੇ ਕਿਹਾ, “ਇਹ ਇੱਕ ਤ੍ਰਾਸਦੀ ਹੈ ਜਦੋਂ ਕੋਈ ਜਾਂਦਾ ਹੈ ਅਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਬਚਾਉਂਦਾ ਹੈ ਅਤੇ ਫਿਰ ਉਹ ਖੁਦ ਇਸ ਨੂੰ ਬਾਹਰ ਨਹੀਂ ਕੱਢ ਪਾਉਂਦਾ, ਵਿਭਾਗ ਦੇ ਅਮਲੇ ਦਾ ਕਹਿਣਾ ਹੈ ਕਿ ਅਜੇ ਤੱਕ ਬੱਚੀ ਦੀ ਉਮਰ ਜਾਂ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

seculartvindia
Author: seculartvindia

Leave a Comment

Voting poll

[democracy id="1"]

latest news