September 22, 2026 7:29 pm

ਕਮਲਜੀਤ ਕਮਲ ਦੀਆਂ ਸਨਾਤਨ ਧਰਮ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਕੀਤੀ ਨਿਯੁਕਤੀ : ਨਿਸ਼ਾਂਤ ਸ਼ਰਮਾ

Share:

ਹੁਸਿਆਰਪੁਰ , 27 ਮਈ (ਤਰਸੇਮ ਦੀਵਾਨਾ) ਪ੍ਰਸਿੱਧ ਸ਼ਿਵ ਸਾਗਰ ਮਹਾਕਾਲੀ ਮੰਦਰ ਦੀ ਇਕ ਅਹਿਮ ਮੀਟਿੰਗ ਮੰਦਰ ਦੇ ਮੁੱਖ ਸੇਵਾਦਾਰ ਅਤੇ ਸ਼ਿਵ ਸੇਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ’ਚ ਹੋਈ । ਜਿਸ ਵਿਚ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਨੇ ਕਈ ਮਾਮਲਿਆਂ ’ਤੇ ਵਿਚਾਰਾਂ ਕੀਤੀਆਂ। ਇਸ ਮੋਕੇ ਸ਼ਿਵ ਸੇਨਾ ਹਿੰਦ ਸਮੇਤ ਵੱਖ ਵੱਖ ਹਿੰਦੂ ਸੰਗਠਨਾਂ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਕਮਲ ਨੂੰ ਸ਼ਿਵ ਸਾਗਰ ਮਹਾਕਾਲੀ ਮੰਦਰ ਦਾ ਸਰਬਸੰਮਤੀ ਨਾਲ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੋਕੇ ਗੱਲਬਾਤ ਕਰਦੇ ਹੋਏ ਮੁੱਖ ਸੇਵਾਦਾਰ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਕਮਲਜੀਤ ਸਿੰਘ ਕਮਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼ਲਾਘਾਯੋਗ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵੱਲੋਂ ਇਕ ਸਿੱਖ ਪਰਿਵਾਰ ਨਾਲ ਸਬੰਧਿਤ ਹੋਣ ਦੇ ਬਾਵਜੂੁਦ ਵੀ ਨਿਡਰਤਾ ਨਾਲ ਸਨਾਤਨ ਧਰਮ ਦੀ ਰੱਖਿਆ ਲਈ ਹਮੇਸ਼ਾਂ ਅਵਾਜ ਬੁਲੰਦ ਕੀਤੀ ਜਾ ਰਹੀ ਹੈ । ਕਮਲਜੀਤ ਸਿੰਘ ਕਮਲ ਨੂੰ ਚੇਅਰਮੈਨ ਨਿਯੁਕਤ ਕਰਕੇ ਹਿੰਦੂ ਸਿਖ ਏਕਤਾ ਦੀ ਵੱਡੀ ਮਿਸਾਲ ਪੈਦਾ ਕੀਤੀ ਗਈ ਹੈ। ਇਸ ਮੋਕੇ ਗੱਲਬਾਤ ਕਰਦੇ ਹੋਏ ਕਮਲਜੀਤ ਸਿੰਘ ਕਮਲ ਨੇ ਕਿਹਾ ਕਿ ਉਹ ਨਿਸ਼ਾਂਤ ਸ਼ਰਮਾ ਦੇ ਤਹਿਦਿਲੋਂ ਧੰਨਵਾਦੀ ਹਨ , ਜਿਨ੍ਹਾਂ ਵੱਲੋਂ ਇਹ ਅਹਿਮ ਜਿੰਮੇਵਾਰੀ ਸੋਂਪੀ ਗਈ ਹੈ । ਕਮਲ ਨੇ ਕਿਹਾ ਕਿ ਇਸ ਮਿਲੀ ਜਿੰਮੇਵਾਰੀ ਨੂੰ ਉਹ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ। ਇਸ ਮੋਕੇ ਪੰਡਿਤ ਬ੍ਰਿਜਵਾਸੀ ਤਿਵਾੜੀ, ਪੰਡਿਤ ਚੰਦਰਭਾਨ ਸ਼ਰਮਾ, ਪਰਵਿੰਦਰ ਭੱਟੀ, ਕੇਤਨ ਸ਼ਰਮਾ, ਕੀਰਤ ਸਿੰਘ, ਮਨੋਜ ਸ਼ਰਮਾ, ਰਾਜ ਕੁਮਾਰ, ਰਜਿੰਦਰ ਧਾਰੀਵਾਲ, ਕਰਨ ਅਰੋੜਾ ਆਦਿ ਮੋਜੂੁਦ ਸਨ।
seculartvindia
Author: seculartvindia

Leave a Comment

Voting poll

[democracy id="1"]

latest news